ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਤੇ ਅਮਰੀਕਾ ਵੱਲੋਂ ਨਵੇਂ ਰੱਖਿਆ ਚੌਖਟੇ ਲਈ ਦਸ ਸਾਲਾ ਸਮਝੌਤਾ ਸਹੀਬੰਦ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ Peter Hegseth ਨਾਲ ਸਮਝੌਤੇ ’ਤੇ ਸਹੀ ਪਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਸਾ Peter Hegseth ਨਾਲ ਹੱਥ ਮਿਲਾਉਂਦੇ ਹੋਏ। ਫੋਟੋ: ਰਾਜਨਾਥ ਸਿੰਘ X accout
Advertisement

ਵਪਾਰ ਤੇ ਟੈਰਿਫ ਨੂੰ ਲੈ ਕੇ ਦੋਵਾਂ ਮੁਲਕਾਂ ਵਿਚ ਜਾਰੀ ਤਲਖ਼ੀ ਦਰਮਿਆਨ ਭਾਰਤ ਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ ਪ੍ਰਮੁੱਖ ਰੱਖਿਆ ਭਾਈਵਾਲੀ ਲਈ ਨਵੇਂ ਚੌਖਟੇ ’ਤੇ ਸਹੀ ਪਾਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਜਿਨ੍ਹਾਂ ਆਪਣੇ ਅਮਰੀਕੀ ਹਮਰੁਤਬਾ Peter Hegseth ਨਾਲ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ, ਨੇ ਕਿਹਾ ਦੋਵਾਂ ਮੁਲਕਾਂ ਦੇ ਦੁਵੱਲੇ ਰਿਸ਼ਤਿਆਂ ਵਿਚ ਰੱਖਿਆ ਅਹਿਮ ਥੰਮ੍ਹ ਰਹੇਗਾ।

 

Advertisement

ਸਿੰਘ ਤੇ Hegseth ਮਲੇਸ਼ੀਆ ਵਿਚ ਆਸਿਆਨ ਰੱਖਿਆ ਮੰਤਰੀਆਂ ਦੀ ਸਿਖਰ ਵਾਰਤਾ ਤੋਂ ਇਕਪਾਸੇ ਮਿਲੇ ਸਨ। ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਉਪਰੋਕਤ ਬੈਠਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘‘ਕੁਆਲਾਲੰਪੁਰ ਵਿਚ ਆਪਣੇ ਅਮਰੀਕੀ ਹਮਰੁਤਬਾ ਨਾਲ ਬਹੁਤ ਕਾਰਗਰ ਮੁਲਾਕਾਤ ਹੋਈ। ਅਸੀਂ ਰੱਖਿਆ ਭਾਈਵਾਲੀ ਦੇ ਨਵੇਂ ਚੌਖਟੇ ਲਈ ਦਸ ਸਾਲਾ ਸਮਝੌਤਾ ਕੀਤਾ ਹੈ। ਇਹ ਸਾਡੀ ਪਹਿਲਾਂ ਤੋਂ ਮਜ਼ਬੂਤ ਰੱਖਿਆ ਭਾਈਵਾਲੀ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।’’

Advertisement
Tags :
India US defence pactIndia US relationsPeter Hegsethrajnath singhਭਾਰਤ ਅਮਰੀਕਾ ਰੱਖਿਆ ਸਮਝੌਤਾਭਾਰਤ ਅਮਰੀਕਾ ਰਿਸ਼ਤੇਰੱਖਿਆ ਮੰਤਰੀਰਾਜਨਾਥ ਸਿੰਘ
Show comments