India-UK Trade: ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ‘ਲਿਵਿੰਗ ਬ੍ਰਿਜ’ ਪੁਰਸਕਾਰ; ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ’ਚ ਨਿਭਾਈ ਅਹਿਮ ਭੂਮਿਕਾ
ਬ੍ਰਿਟੇਨ ਦੀ ਭਾਰਤੀ ਮੂਲ ਦੀ ਇੰਡੋ-ਪੈਸੀਫਿਕ ਮੰਤਰੀ ਸੀਮਾ ਮਲਹੋਤਰਾ ਨੇ ਲੰਡਨ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿੱਚ ਸਮਾਰੋਹ ਵਿੱਚ ਸਟਾਰਮਰ ਵੱਲੋਂ ਇਹ ਸਨਮਾਨ ਸਵੀਕਾਰ ਕੀਤਾ।
Advertisement
India-UK Trade:ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ( Keir Starmer) ਨੂੰ ‘ਲਿਵਿੰਗ ਬ੍ਰਿਜ’ ਪੁੁਰਸਕਾਰ ਦਿੱਤਾ ਗਿਆ ਹੈ। ਇਹ ਇਨਾਮ ਉਨ੍ਹਾਂ ਦੇ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਅਤੇ ਭਾਰਤ-ਯੂਕੇ ਮੁਕਤ ਵਪਾਰ ਸਮਝੋਤੇ (FTA) ਨੂੰ ਸਾਈਨ ਕਰਨ ਵਿੱਚ ਭੂਮਿਕਾ ਲਈ ਦਿੱਤਾ ਗਿਆ।
ਇਸ ਇਨਾਮ ਨੂੰ ਸੀਮਾ ਮਲਹੋਤਰਾ, ਜੋ ਕਿ ਬ੍ਰਿਟੇਨ ਵਿੱਚ ਇੰਡੋ-ਪੈਸਿਫਿਕ ਮੰਤਰੀ ਹਨ ਉਨ੍ਹਾਂ ਨੇ ਲੰਡਨ ਦੇ ਹਾਊਸ ਆਫ ਲਾਰਡਜ਼ ਵਿੱਚ ਕੀਰ ਸਟਾਰਮਰ ਵੱਲੋਂ ਕਬੂਲ ਕੀਤਾ।
Advertisement
ਜ਼ਿਕਰਯੋਗ ਹੈ ਕਿ ਲਿਵਿੰਗ ਬ੍ਰਿਜ ਇਨਾਮ ਹਰ ਸਾਲ UK ਵਿੱਚ ਰਹਿਣ ਵਾਲੀ India Business Group (IBG) ਵੱਲੋਂ ਦਿੱਤੇ ਜਾਂਦੇ ਹਨ। ਇਸ ਸਾਲ ਇਸ ਇਨਾਮ ਨੂੰ ਨਵੀਂ ਦਿੱਲੀ ਦੀ GMR Group, ਬ੍ਰਿਟਿਸ਼ ਭਾਰਤੀ ਵਪਾਰੀ GP Hinduja, KPMG UK ਮੁਖੀ ਬੀਨਾ ਮਹਿਤਾ ਅਤੇ ਸਾਊਥਹੈਂਪਟਨ ਯੂਨੀਵਰਸਿਟੀ ਨੂੰ ਵੀ ਦਿੱਤਾ ਗਿਆ, ਜਿਨ੍ਹਾਂ ਨੇ ਭਾਰਤ ਅਤੇ ਯੂਕੇ ਦੇ ਰਿਸ਼ਤੇ ਕਈ ਖੇਤਰਾਂ ਵਿੱਚ ਹੋਰ ਮਜ਼ਬੂਤ ਬਣਾਏ।
Advertisement