ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵੱਲੋਂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਦਰਮਿਆਨੀ ਰੇਂਜ ਦੀ ਮਿਜ਼ਾਈਲ ਰੇਲ ਅਧਾਰਿਤ ਲਾਂਚਰ ਪ੍ਰਣਾਲੀ ਤੋਂ ਛੱਡੀ, 2000 ਕਿਲੋਮੀਟਰ ਤੱਕ ਦੀ ਰੇਂਜ ਦੇ ਨਿਸ਼ਾਨੇ ਨੂੰ ਫੁੰਡੇਗੀ, ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵਧਾਈ
ਫੋਟੋ: Rajnath Singh X account
Advertisement

ਭਾਰਤ ਨੇ ਰੇਲ ਅਧਾਰਤ ਮੋਬਾਈਲ ਲਾਂਚਰ ਸਿਸਟਮ ਤੋਂ ਇੰਟਰਮੀਡੀਏਟ(ਦਰਮਿਆਨੀ) ਰੇਂਜ ਦੀ ਅਗਨੀ-ਪ੍ਰਾਈਮ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਅਗਲੀ ਪੀੜ੍ਹੀ ਦੀ ਮਿਜ਼ਾਈਲ 2000 ਕਿਲੋਮੀਟਰ ਤੱਕ ਦੀ ਰੇਂਜ ਨੂੰ ਕਵਰ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਉੱਨਤ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

 

Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਮਿਜ਼ਾਈਲ ਲਾਂਚ ਦੀਆਂ ਤਸਵੀਰਾਂ ਤੇ ਵੀਡੀਓ ਸਾਂਝਾ ਕਰਦਿਆਂ ਰਣਨੀਤਕ ਫੋਰਸਿਜ਼ ਕਮਾਂਡ (SFC) ਅਤੇ ਹਥਿਆਰਬੰਦ ਸੈਨਾਵਾਂ ਨੂੰ ਇਸ ਸਫ਼ਲ ਪ੍ਰੀਖਣ ਲਈ ਵਧਾਈ ਦਿੱਤੀ ਹੈ।

ਇਸ ਸਫਲ ਉਡਾਣ ਪ੍ਰੀਖਣ ਨੇ ਭਾਰਤ ਨੂੰ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਨ੍ਹਾਂ ਨੇ ਮੂਵਿੰਗ ਰੇਲ ਨੈੱਟਵਰਕ ਤੋਂ ਕੈਨਿਸਟਰਾਈਜ਼ਡ ਲਾਂਚ ਸਿਸਟਮ ਵਿਕਸਤ ਕੀਤਾ ਹੈ।

Advertisement
Tags :
Agni Prime Missileਅਗਨੀ ਪ੍ਰਾਈਮ ਮਿਜ਼ਾਈਲਰੱਖਿਆ ਮੰਤਰੀ ਰਾਜਨਾਥ ਸਿੰਘਰਾਜਨਾਥ ਸਿੰਘ
Show comments