ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ Global Gender Gap Index 2025 ਵਿੱਚ 131ਵੇਂ ਸਥਾਨ ’ਤੇ ਖਿਸਕਿਆ

ਨਵੀਂ ਦਿੱਲੀ, 12 ਜੂਨ ਵਿਸ਼ਵ ਆਰਥਿਕ ਫੋਰਮ ਦੀ Global Gender Gap Index 2025 ਵਿੱਚ ਭਾਰਤ 146 ਦੇਸ਼ਾਂ ਵਿੱਚੋਂ 131ਵੇਂ ਸਥਾਨ ’ਤੇ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ ਦੋ ਸਥਾਨ ਹੇਠਾਂ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਸਿਰਫ...
Advertisement

ਨਵੀਂ ਦਿੱਲੀ, 12 ਜੂਨ

ਵਿਸ਼ਵ ਆਰਥਿਕ ਫੋਰਮ ਦੀ Global Gender Gap Index 2025 ਵਿੱਚ ਭਾਰਤ 146 ਦੇਸ਼ਾਂ ਵਿੱਚੋਂ 131ਵੇਂ ਸਥਾਨ ’ਤੇ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ ਦੋ ਸਥਾਨ ਹੇਠਾਂ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਸਿਰਫ 64.1 ਫੀਸਦ ਦੇ ਸਮਾਨਤਾ ਸਕੋਰ ਦੇ ਨਾਲ ਭਾਰਤ ਦੱਖਣੀ ਏਸ਼ੀਆ ਦੇ ਸਭ ਤੋਂ ਹੇਠਲੇ ਦਰਜੇ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

Advertisement

ਭਾਰਤ ਪਿਛਲੇ ਸਾਲ 129ਵੇਂ ਸਥਾਨ ’ਤੇ ਸੀ। ਗਲੋਬਲ ਜੈਂਡਰ ਗੈਪ(ਲਿੰਗ ਪਾੜਾ) ਇੰਡੈਕਸ ਚਾਰ ਮੁੱਖ ਪਹਿਲੂਆਂ ਵਿੱਚ ਲਿੰਗ ਸਮਾਨਤਾ ਨੂੰ ਮਾਪਦਾ ਹੈ। ਇਸ ਵਿਚ ਆਰਥਿਕ ਭਾਗੀਦਾਰੀ ਅਤੇੇ ਮੌਕੇ, ਵਿਦਿਅਕ ਪ੍ਰਾਪਤੀ, ਸਿਹਤ ਤੇ ਬਚਾਅ ਅਤੇ ਰਾਜਨੀਤਿਕ ਸਸ਼ਕਤੀਕਰਨ ਸ਼ਾਮਲ ਹਨ। ਭਾਰਤੀ ਅਰਥਵਿਵਸਥਾ ਦੇ ਸਮੁੱਚੇ ਪ੍ਰਦਰਸ਼ਨ ਵਿੱਚ ਸੰਪੂਰਨ ਰੂਪ ਵਿੱਚ 0.3 ਅੰਕਾਂ ਦਾ ਸੁਧਾਰ ਹੋਇਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ, ‘‘ਭਾਰਤ ਨੇ ਇਕ ਪਹਿਲੂ ਵਿਚ ਆਰਥਿਕ ਭਾਗੀਦਾਰੀ ਵਿਚ ਸਮਾਨਤਾ ਵਧਾਈ ਹੈ, ਜਿੱਥੇ ਇਸ ਦਾ ਸਕੋਰ 0.9 ਫੀਸਦੀ ਅੰਕਾਂ ਨਾਲ ਸੁਧਰ ਕੇ 40.7 ਪ੍ਰਤੀਸ਼ਤ ਹੋਈ ਹੈ। ਜਦੋਂ ਕਿ ਜ਼ਿਆਦਾਤਰ ਸੂਚਕ ਮੁੱਲ ਇੱਕੋ ਜਿਹੇ ਹਨ।’’

ਰਾਜਨੀਤਿਕ ਸਸ਼ਕਤੀਕਰਨ ਅਤੇ ਆਰਥਿਕ ਭਾਗੀਦਾਰੀ ਵਿੱਚ ਮਹੱਤਵਪੂਰਨ ਲਾਭ ਦੇ ਨਾਲ ਬੰਗਲਾਦੇਸ਼ ਦੱਖਣੀ ਏਸ਼ੀਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਜੋਂ ਉਭਰਿਆ ਅਤੇ 75 ਦਰਜੇ ਦੀ ਛਾਲ ਮਾਰ ਕੇ ਵਿਸ਼ਵ ਪੱਧਰ 'ਤੇ 24ਵੇਂ ਸਥਾਨ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨੇਪਾਲ 125ਵੇਂ, ਸ਼੍ਰੀਲੰਕਾ 130ਵੇਂ, ਭੂਟਾਨ 119ਵੇਂ, ਮਾਲਦੀਵ 138ਵੇਂ ਅਤੇ ਪਾਕਿਸਤਾਨ 148ਵੇਂ ਸਥਾਨ ’ਤੇ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ’ਤੇ ਲਿੰਗ ਪਾੜਾ 68.8 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ, ਜੋ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਭ ਤੋਂ ਮਜ਼ਬੂਤ ​​ਸਾਲਾਨਾ ਤਰੱਕੀ ਹੈ। -ਪੀਟੀਆਈ

Advertisement