ਭਾਰਤ ਡਬਲਿਊ ਟੀ ਓ ’ਚ ਸੁਧਾਰਾਂ ਦੀ ਅਗਵਾਈ ਕਰੇ: ਐੱਨਗੋਜ਼ੀ
ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੀ ਮੁਖੀ ਐੱਨਗੋਜ਼ੀ ਓਕੋਂਜੋ-ਇਵੇਲਾ ਨੇ ਅੱਜ ਕਿਹਾ ਕਿ ਭਾਰਤ ਨੂੰ ਡਬਲਿਊ ਟੀ ਓ ’ਚ ਸੁਧਾਰ ਪ੍ਰਕਿਰਿਆ ਦੀ ਅਗਵਾਈ ਕਰਨੀ ਚਾਹੀਦੀ ਹੈ। ਡਬਲਿਊ ਟੀ ਓ ਦੀ ਡਾਇਰੈਕਟਰ ਜਨਰਲ ਨੇ ਇੱਥੇ ਸੀ ਆਈ ਆਈ ਦੇ ਸਿਖਰ...
Advertisement
ਵਿਸ਼ਵ ਵਪਾਰ ਸੰਗਠਨ (ਡਬਲਿਊ ਟੀ ਓ) ਦੀ ਮੁਖੀ ਐੱਨਗੋਜ਼ੀ ਓਕੋਂਜੋ-ਇਵੇਲਾ ਨੇ ਅੱਜ ਕਿਹਾ ਕਿ ਭਾਰਤ ਨੂੰ ਡਬਲਿਊ ਟੀ ਓ ’ਚ ਸੁਧਾਰ ਪ੍ਰਕਿਰਿਆ ਦੀ ਅਗਵਾਈ ਕਰਨੀ ਚਾਹੀਦੀ ਹੈ। ਡਬਲਿਊ ਟੀ ਓ ਦੀ ਡਾਇਰੈਕਟਰ ਜਨਰਲ ਨੇ ਇੱਥੇ ਸੀ ਆਈ ਆਈ ਦੇ ਸਿਖਰ ਸੰਮੇਲਨ ’ਚ ਕਿਹਾ ਕਿ ਭਾਰਤ ਦਾ ਅਰਥਚਾਰਾ ਚੰਗੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਤਕਨੀਕ ਜਿਹੇ ਖੇਤਰਾਂ ’ਚ ਮੋਹਰੀ ਹੈ। ਡਬਲਿਊ ਟੀ ਓ ’ਚ ਉਨ੍ਹਾਂ ਖੇਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਅਤੇ ਉਨ੍ਹਾਂ ’ਚ ਸੁਧਾਰ ਦੇ ਢੰਗਾਂ ਬਾਰੇ ਚਰਚਾ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ। ਇਸ ’ਚ ਭਾਰਤ ਮੋਹਰੀ ਹੋ ਸਕਦਾ ਹੈ। ਭਾਰਤ ਨੂੰ ਡਬਲਿਊ ਟੀ ਓ ’ਚ ਸੁਧਾਰ ਪ੍ਰਕਿਰਿਆ ਦੀ ਅਗਵਾਈ ਕਰਨੀ ਚਾਹੀਦੀ ਹੈ। ਸਾਨੂੰ ਸਾਰੀਆਂ ਗਲਤੀਆਂ ਸੁਧਾਰਨੀਆਂ ਪੈਣਗੀਆਂ।’’ ਅਮਰੀਕਾ ਦੇ ਉੱਚ ਟੈਰਿਫ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂਬਰ ਮੁਲਕਾਂ ਨੂੰ ਅਮਰੀਕਾ ਦੀ ਚਿੰਤਾ ’ਤੇ ਧਿਆਨ ਦੇਣਾ ਚਾਹੀਦਾ ਹੈ।
Advertisement
Advertisement
