ਭਾਰਤੀ ਡਾਕ ਵਿਭਾਗ ਵੱਲੋਂ ਪੱਤਰਕਾਰਾਂ ਦੇ ਸਨਮਾਨ ’ਚ ਵਿਸ਼ੇਸ਼ ਡਾਕ ਟਿਕਟ ਜਾਰੀ
ਭਾਰਤੀ ਡਾਕ ਵਿਭਾਗ ਨੇ ਦੱਖਣ ਕੰਨੜ ਵਰਕਿੰਗ ਪੱਤਰਕਾਰ ਐਸੋਸੀਏਸ਼ਨ ਦੀ ਗੋਲਡਨ ਜੁਬਲੀ ਮੌਕੇ ਸੋਮਵਾਰ ਨੂੰ ਇੱਥੇ ਇੱਕ ਯਾਦਗਾਰੀ ਟਿਕਟ ਜਾਰੀ ਕੀਤੀ ਹੈ। ਪ੍ਰੈੱਸ ਕਲੱਬ ਕੰਪਲੈਕਸ ’ਚ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਸੀਨੀਅਰ ਡਾਕ ਸੁਪਰਡੈਂਟ (ਮੰਗਲੁਰੂ ਡਿਵੀਜ਼ਨ) ਸੁਧਾਕਰ ਮਾਲਿਆ ਨੇ...
Advertisement
ਭਾਰਤੀ ਡਾਕ ਵਿਭਾਗ ਨੇ ਦੱਖਣ ਕੰਨੜ ਵਰਕਿੰਗ ਪੱਤਰਕਾਰ ਐਸੋਸੀਏਸ਼ਨ ਦੀ ਗੋਲਡਨ ਜੁਬਲੀ ਮੌਕੇ ਸੋਮਵਾਰ ਨੂੰ ਇੱਥੇ ਇੱਕ ਯਾਦਗਾਰੀ ਟਿਕਟ ਜਾਰੀ ਕੀਤੀ ਹੈ। ਪ੍ਰੈੱਸ ਕਲੱਬ ਕੰਪਲੈਕਸ ’ਚ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਸੀਨੀਅਰ ਡਾਕ ਸੁਪਰਡੈਂਟ (ਮੰਗਲੁਰੂ ਡਿਵੀਜ਼ਨ) ਸੁਧਾਕਰ ਮਾਲਿਆ ਨੇ ਕਿਹਾ ਕਿ ਭਾਰਤੀ ਡਾਕ ਦਹਾਕਿਆਂ ਤੋਂ ਟਿਕਟਾਂ ਰਾਹੀਂ ਦੇਸ਼ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਦਰਜ ਕਰਦਾ ਰਿਹਾ ਹੈ ਅਤੇ ਭਾਰਤੀ ਵਿਰਾਸਤ ਤੇ ਸੱਭਿਆਚਾਰ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਆਪਣੀਆਂ ਲੋਕ-ਕੇਂਦਰਿਤ ਸੇਵਾਵਾਂ ’ਚ ਵਿਸਤਾਰ ਜਾਰੀ ਰੱਖਿਆ ਹੋਇਆ ਹੈ ਅਤੇ ਬੱਚਤ ਸਹੂਲਤਾਂ ਤੋਂ ਇਲਾਵਾ ਹਾਦਸਾ ਤੇ ਸਿਹਤ ਬੀਮਾ ਯੋਜਨਾਵਾਂ ਵੀ ਮੁਹੱਈਆ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਮਾਈ ਸਟੈਂਪ ਪਹਿਲ ਰਾਹੀਂ ਭਾਰਤੀ ਡਾਕ ਸੰਗਠਨਾਂ ਨੂੰ ਢੁੱਕਵੀਆਂ ਡਾਕ ਟਿਕਟਾਂ ਜਾਰੀ ਕਰਕੇ ਅਹਿਮ ਘਟਨਾਵਾਂ ਨੂੰ ਮਨਾਉਣ ਦੀ ਇਜਾਜ਼ਤ ਦਿੰਦਾ ਹੈ।’ -ਪੀਟੀਆਈ
Advertisement
Advertisement