ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

India Pakistan Trade: ਪਾਕਿਸਤਾਨ ਵੱਲੋਂ ਵੀ ਭਾਰਤੀ ਬੇੜਿਆਂ ਲਈ ਬੰਦਰਗਾਹ ਬੰਦ

ਨਵੀਂ ਦਿੱਲੀ, 4 ਮਈ India Pakistan Trade: ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਨਵੀਆਂ ਪਾਬੰਦੀਆਂ ਲਾਉਣ ਦੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਨੇ ਵੀ ਭਾਰਤੀ ਤਿਰੰਗੇ ਝੰਡੇ ਵਾਲੇ ਬੇੜਿਆਂ ਲਈ ਆਪਣੀਆਂ ਬੰਦਰਗਾਹਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ...
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ, 4 ਮਈ

India Pakistan Trade: ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਨਵੀਆਂ ਪਾਬੰਦੀਆਂ ਲਾਉਣ ਦੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਨੇ ਵੀ ਭਾਰਤੀ ਤਿਰੰਗੇ ਝੰਡੇ ਵਾਲੇ ਬੇੜਿਆਂ ਲਈ ਆਪਣੀਆਂ ਬੰਦਰਗਾਹਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਇਸਲਾਮਾਬਾਦ ਖਿਲਾਫ਼ ਨਵੀਆਂ ਪਾਬੰਦੀਆਂ ਵਜੋਂ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਸਾਰੀਆਂ ਡਾਕ ਸੇਵਾਵਾਂ ਬੰਦ ਕਰ ਦਿੱਤੀਆਂ ਤੇ ਭਾਰਤੀ ਬੰਦਰਗਾਹਾਂ ’ਤੇ ਪਾਕਿਸਤਾਨੀ ਝੰਡੇ ਵਾਲੇ ਬੇੜਿਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਸੀ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਖਿਲਾਫ਼ ‘ਦ੍ਰਿੜ ਤੇ ਫੈਸਲਾਕੁਨ’ ਕਾਰਵਾਈ ਲਈ ਵਚਨਬੱਧ ਹੈ। ਪਾਕਿਸਤਾਨੀ ਖ਼ਬਰ ‘ਡਾਅਨ’ ਮੁਤਾਬਕ ਭਾਰਤ ਵੱਲੋਂ ਲਾਈਆਂ ਪਾਬੰਦੀਆਂ ਮਗਰੋਂ ਪਾਕਿਸਤਾਨ ਨੇ ਸ਼ਨਿੱਚਰਵਾਰ ਦੇਰ ਰਾਤ ਜਾਰੀ ਹੁਕਮਾਂ ਵਿਚ ਕਿਹਾ ਕਿ ਭਾਰਤੀ ਤਿਰੰਗੇ ਝੰਡੇ ਵਾਲੇ ਕਿਸੇ ਵੀ ਸਮੁੰਦਰੀ ਬੇੜੇ ਨੂੰ ਕਿਸੇ ਵੀ ਪਾਕਿਸਤਾਨੀ ਬੰਦਰਗਾਹ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਪਾਕਿਸਤਾਨੀ ਬੇੜਿਆਂ ਨੂੰ ਵੀ ਕਿਸੇ ਵੀ ਭਾਰਤੀ ਬੰਦਰਗਾਹ ’ਤੇ ਰੁਕਣ ਦੀ ਇਜਾਜ਼ਤ ਨਹੀਂ ਹੋਵੇਗੀ।

ਰੋਜ਼ਨਾਮਚੇ ਅਨੁਸਾਰ, ‘‘ਗੁਆਂਢੀ ਮੁਲਕ ਨਾਲ ਸਾਗਰੀ ਸਥਿਤੀ ਸਬੰਧੀ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਪਾਕਿਸਤਾਨ ਸਮੁੰਦਰੀ ਪ੍ਰਭੂਸੱਤਾ, ਆਰਥਿਕ ਹਿੱਤ ਤੇ ਕੌਮੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹੇਠ ਲਿਖੇ ਕਦਮਾਂ ਨੂੰ ਫੌਰੀ ਲਾਗੂ ਕਰਦਾ ਹੈ: ਭਾਰਤੀ ਝੰਡੇ ਵਾਲੇ ਬੇੜਿਆਂ ਨੂੰ ਕਿਸੇ ਵੀ ਪਾਕਿਸਤਾਨੀ ਬੰਦਰਗਾਹ ਉੱਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਪਾਕਿਸਤਾਨੀ ਝੰਡੇ ਵਾਲਾ ਕੋਈ ਵੀ ਬੇੜਾ ਕਿਸੇ ਵੀ ਭਾਰਤੀ ਬੰਦਰਗਾਹ ਉੱਤੇ ਨਹੀਂ ਜਾਵੇਗਾ (ਅਤੇ ਇਸ ਮਾਮਲੇ ਵਿਚ) ਕਿਸੇ ਵੀ ਛੋਟ ਜਾਂ ਪ੍ਰਬੰਧ ਦੀ ਸਮੀਖਿਆ ਕੀਤੀ ਜਾਵੇਗੀ ਤੇ ਮਾਮਲੇ ਦੇ ਅਧਾਰ ’ਤੇ ਫੈਸਲਾ ਲਿਆ ਜਾਵੇਗਾ।’’

‘ਡਾਅਨ’ ਨੇ ਇਸ ਖ਼ਬਰ ਵਿਚ ਸ਼ਨਿੱਚਰਵਾਰ ਦੇਰ ਰਾਤ ਪਾਕਿਸਤਾਨ ਦੇ ਸਮੁੰਦਰੀ ਮਾਮਲਿਆਂ ਦੇ ਮੰਤਰਾਲੇ ਦੀ ਬੰਦਰਗਾਹਾਂ ਅਤੇ ਸ਼ਿਪਿੰਗ ਸ਼ਾਖਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਹਵਾਲਾ ਦਿੱਤਾ। 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ਵਿਚ ਕਸ਼ੀਦਗੀ ਵਧ ਗਈ ਹੈ।

ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਗੁਆਂਢੀ ਦੇਸ਼ ਨਾਲ ਵਧਦੇ ਤਣਾਅ ਦਰਮਿਆਨ ਭਾਰਤ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਹਵਾਈ ਅਤੇ ਜ਼ਮੀਨੀ ਮਾਰਗਾਂ ਰਾਹੀਂ ਸਾਰੀਆਂ ਸ਼੍ਰੇਣੀਆਂ ਦੇ ਡਾਕ ਅਤੇ ਪਾਰਸਲਾਂ ਦੇ ਆਦਾਨ-ਪ੍ਰਦਾਨ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ, ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ (ਡੀਜੀਐਸ) ਅਨੁਸਾਰ, ਭਾਰਤੀ ਬੰਦਰਗਾਹਾਂ ਵਿੱਚ ਪਾਕਿਸਤਾਨੀ ਬੇੜਿਆਂ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਤੋਂ ਇਲਾਵਾ, ਭਾਰਤ ਨੇ ਭਾਰਤੀ ਬੇੜਿਆਂ ਨੂੰ ਪਾਕਿਸਤਾਨੀ ਬੰਦਰਗਾਹਾਂ ’ਤੇ ਜਾਣ ਤੋਂ ਵੀ ਰੋਕ ਦਿੱਤਾ ਹੈ। -ਪੀਟੀਆਈ

Advertisement
Show comments