ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

India-Pakistan Relations: ਪਾਕਿ ਜੇ ਅੱਤਵਾਦ ਖ਼ਿਲਾਫ਼ ਠੋਸ ਕਾਰਵਾਈ ਕਰੇ ਤਾਂ ਭਾਰਤ ਗੱਲਬਾਤ ਕਰ ਸਕਦੈ: ਥਰੂਰ

India can talk to Pakistan if it takes significant action against terrorism: Tharoor
ਫਾਈਲ ਫੋਟੋ
Advertisement

ਬ੍ਰਾਜ਼ੀਲੀਆ, 3 ਜੂਨ

ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਕਰਨ ਵਿੱਚ ਭਾਸ਼ਾ ਦੀ ਸਮੱਸਿਆ ਨਹੀਂ ਹੈ, ਮਾਮਲਾ ਸ਼ਰਾਫ਼ਤ ਅਤੇ ਸ਼ਾਂਤੀ ਲਈ ਸਾਂਝਾ ਨਜ਼ਰੀਆ ਤਲਾਸ਼ਣ ਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਦਿੱਲੀ ਵੱਲੋਂ ਇਸਲਾਮਾਬਾਦ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਪਰ ਉਸ ਸੂਰਤ ਵਿਚ ਜੇ ਪਾਕਿਸਤਾਨ ਆਪਣੀ ਸਰਜ਼ਮੀਨ ਉਤੇ ਹਰ ਜਗ੍ਹਾ ਦਿਖਾਈ ਦੇਣ ਵਾਲੇ ਅੱਤਵਾਦ ਦੇ ਬੁਨਿਆਦੀ ਢਾਂਚੇ ਵਿਰੁੱਧ ਠੋਸ ਕਾਰਵਾਈ ਕਰਦਾ ਹੈ।

Advertisement

ਬ੍ਰਾਜ਼ੀਲ ਵਿੱਚ ਇੱਕ ਸਰਬ-ਪਾਰਟੀ ਸੰਸਦੀ ਵਫ਼ਦ ਦੀ ਅਗਵਾਈ ਕਰ ਰਹੇ ਥਰੂਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਲਾਤੀਨੀ ਅਮਰੀਕੀ ਮੁਲਕਾਂ ਨੂੰ ਅੱਤਵਾਦ ਵਿਰੁੱਧ ਭਾਰਤ ਦਾ ਸੁਨੇਹਾ ਸਫਲਤਾਪੂਰਵਕ ਪਹੁੰਚਾਇਆ ਹੈ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੁਝ ਗਲਤਫਹਿਮੀਆਂ ਹੋ ਸਕਦੀਆਂ ਹਨ।

ਥਰੂਰ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, "ਇਹੀ ਗੱਲ ਅਸੀਂ ਆਪਣੇ ਵਾਰਤਾਕਾਰਾਂ ਨੂੰ ਦੱਸਦੇ ਰਹਿੰਦੇ ਹਾਂ। ਜੇ ਪਾਕਿਸਤਾਨ ਉਂਨਾ ਹੀ ਨਿਰਦੋਸ਼ ਹੈ ਜਿੰਨਾ ਉਹ ਦਾਅਵਾ ਕਰਦਾ ਹੈ, ਤਾਂ ਉਹ ਲੋੜੀਂਦੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਕਿਉਂ ਦਿੰਦੇ ਹਨ?... ਉਹ ਅਰਾਮ ਨਾਲ ਬਹਿ ਕੇ ਸਿਖਲਾਈ ਕੈਂਪ ਚਲਾ ਸਕਦੇ ਹਨ... ਅਤੇ ਹੋਰ ਲੋਕਾਂ ਨੂੰ ਕਿਵੇਂ ਕੱਟੜਪੰਥੀ ਬਣਾ ਸਕਦੇ ਹਨ, ਹਥਿਆਰਾਂ ਨਾਲ ਲੈਸ ਕਰ ਸਕਦੇ ਹਨ ਅਤੇ ਲੋਕਾਂ ਨੂੰ ਆਪਣੇ ਹਥਿਆਰਾਂ ਅਤੇ ਕਲਾਸ਼ਨੀਕੋਵ (ਏਕੇ ਰਾਈਫਲਾਂ) ਦਾ ਇਸਤੇਮਾਲ ਕਰਨ ਦੀ ਖੁੱਲ੍ਹ ਦੇ ਸਕਦੇ ਹਨ...।"

ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਗੱਲ ਕਰਨ ਵਿੱਚ ਸਮੱਸਿਆ ਭਾਸ਼ਾ ਨਹੀਂ ਹੈ, ਸਗੋਂ ਸ਼ਰਾਫ਼ਤ ਅਤੇ ਅਮਨ ਲਈ ਸਾਂਝਾ ਦ੍ਰਿਸ਼ਟੀਕੋਣ ਲੱਭਣ ਦੀ ਹੈ। ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨਾਲ ਹਿੰਦੁਸਤਾਨੀ ਵਿੱਚ ਗੱਲ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਪੰਜਾਬੀ ਵਿੱਚ ਗੱਲ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰ ਸਕਦੇ ਹਾਂ। ਪਾਕਿਸਤਾਨ ਨਾਲ ਸਾਂਝਾ ਆਧਾਰ ਲੱਭਣ ਵਿੱਚ ਕੋਈ ਸਮੱਸਿਆ ਨਹੀਂ ਹੈ। ਸਮੱਸਿਆ ਸ਼ਿਸ਼ਟਾਚਾਰ ਲਈ, ਸ਼ਾਂਤੀ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਲੱਭਣ ਦੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀ ਵਿੱਚ ਰਹਿਣਾ ਚਾਹੁੰਦੇ ਹਾਂ, ਵਧਣਾ ਅਤੇ ਵਿਕਾਸ ਕਰਨਾ ਚਾਹੁੰਦੇ ਹਾਂ। ਉਹ ਸਾਨੂੰ ਇਕੱਲੇ ਨਹੀਂ ਛੱਡਣਾ ਚਾਹੁੰਦੇ। ਉਹ ਸਾਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ। ਉਹ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।" ਉਨ੍ਹਾਂ ਹੋਰ ਕਿਹਾ, "ਉਹ ਭਾਰਤ ਨੂੰ ਹਜ਼ਾਰਾਂ ਜ਼ਖ਼ਮ ਦੇ ਕੇ ਖਤਮ ਕਰ ਦੇਣਾ ਚਾਹੁੰਦੇ ਹਨ। ਉਹ ਇੰਨੀ ਆਸਾਨੀ ਨਾਲ ਨਹੀਂ ਮਰਨ ਵਾਲੇ। ਬਿਹਤਰ ਹੈ ਕਿ ਇਸ ਵਿਚਾਰ (ਗੱਲਬਾਤ) ਨੂੰ ਭੁੱਲ ਜਾਓ।" -ਪੀਟੀਆਈ

Advertisement