India-New Zealand Test: ਮੈਚ ਦੇ ਤੀਜੇ ਦਿਨ ਵਿਕਟਕੀਪਿੰਗ ਨਹੀ ਕਰੇਗਾ ਪੰਤ
India-New Zealand Test:
Advertisement
ਬੰਗਲੁਰੂ, 18 ਅਕਤੂਬਰ
India-New Zealand Test:ਰਿਸ਼ਭ ਪੰਤ ਨਿਊਜ਼ੀਲੈਂਡ ਦੇ ਖ਼ਿਲਾਫ਼ ਪਿਹਲੇ ਟੈਸਟ ਮੈਚ ਦੇ ਦੂਜੇ ਦਿਨ ਗੋਡੇ ’ਤੇ ਸੱਟ ਲੱਗਣ ਕਾਰਨ ਅੱਜ ਵਿਕਟਕੀਪਿੰਗ ਨਹੀਂ ਕਰ ਪਾਵੇਗਾ। ਭਾਰਤੀ ਟੀਮ ਪ੍ਰਬੰਧਨ ਨੇ ਮੈਚ ਦੇ ਤੀਜੇ ਦਿਨ ਖੇਡ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀਮ ਮੈਨੇਜਮੈਂਟ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਿਸ਼ਭ ਪੰਤ ਮੈਚ ਦੇ ਤੀਜੇ ਦਿਨ ਵਿਕਟਕੀਪਿੰਗ ਨਹੀਂ ਕਰਨਗੇ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਇਕ ਗੇਂਦ ਸਿੱਧੀ ਪੰਤ ਦੇ ਉਸ ਗੋਡੇ ’ਤੇ ਜਾ ਲੱਗੀ ਜਿਸਦੀ ਉਸਨੇ ਹਾਲ ਹੀ ਵਿਚ ਸਰਜਰੀ ਕਰਵਾਈ ਹੈ, ਜਿਸ ਕਾਰਨ ਸੋਜਿਸ਼ ਆ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਵਧਾਨੀ ਵਰਤੀ ਜਾ ਰਹੀ ਹੈ। ਪੀਟੀਆਈ
Advertisement
Advertisement