ਭਾਰਤ ਤੇ ਨੇਪਾਲ ਵੱਲੋਂ ਸੁਰੱਖਿਆ ਤੇ ਰੱਖਿਆ ਸਹਿਯੋਗ ਬਾਰੇ ਚਰਚਾ
ਨਵੀਂ ਦਿੱਲੀ: ਭਾਰਤ ਤੇ ਨੇਪਾਲ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੀ ਫੌਜੀ ਮਸ਼ਕ, ਆਫ਼ਤ ਰਾਹਤ ਕਾਰਜਾਂ ਅਤੇ ਫੌਜੀ ਆਦਾਨ-ਪ੍ਰਦਾਨ ਵਰਗੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜੋ ਹਾਂ-ਪੱਖੀ ਰਹੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸੁਰੱਖਿਆ ਮੁੱਦਿਆਂ...
Advertisement
ਨਵੀਂ ਦਿੱਲੀ: ਭਾਰਤ ਤੇ ਨੇਪਾਲ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੀ ਫੌਜੀ ਮਸ਼ਕ, ਆਫ਼ਤ ਰਾਹਤ ਕਾਰਜਾਂ ਅਤੇ ਫੌਜੀ ਆਦਾਨ-ਪ੍ਰਦਾਨ ਵਰਗੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜੋ ਹਾਂ-ਪੱਖੀ ਰਹੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸੁਰੱਖਿਆ ਮੁੱਦਿਆਂ ਬਾਰੇ ਭਾਰਤ-ਨੇਪਾਲ ਦੁਵੱਲੇ ਸਲਾਹਕਾਰ ਸਮੂਹ (ਆਈਐੱਨਬੀਸੀਜੀਐੱਸਆਈ) ਦੀ 16ਵੀਂ ਮੀਟਿੰਗ 23-24 ਜੂਨ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਈ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਉੱਤਰ) ਮੁਨੂ ਮਹਾਵਰ ਅਤੇ ਨੇਪਾਲੀ ਵਫ਼ਦ ਦੀ ਅਗਵਾਈ ਨੇਪਾਲੀ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ (ਦੱਖਣੀ ਏਸ਼ੀਆ) ਗਹੇੇਂਦਰ ਰਾਜਭੰਡਾਰੀ ਨੇ ਕੀਤੀ। -ਪੀਟੀਆਈ
Advertisement
Advertisement