ਭਾਰਤ ਰੂਸੀ ਤੇਲ ਦੀ ਖਰੀਦ ’ਚ ਪੂਰੀ ਤਰ੍ਹਾਂ ਕਟੌਤੀ ਕਰ ਰਿਹੈ: Donald Trump
US President Trump says India cutting back Russian oil purchases ‘completely'; ਅਮਰੀਕੀ ਰਾਸ਼ਟਰਪਤੀ ਨੇ ਮੁੜ ਦਾਅਵਾ ਕੀਤਾ; ਚੀਨ ਵੀ ਘਟਾਏਗਾ ਰੂਸੀ ਤੇਲ ਦੀ ਖ਼ਰੀਦ
Advertisement
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਰੂਸੀ ਤੇਲ ਖਰੀਦਦਾਰੀ ਵਿੱਚ ‘ਪੂਰੀ ਤਰ੍ਹਾਂ’ ਕਟੌਤੀ ਕਰ ਰਿਹਾ ਹੈ, ਜਦੋਂ ਕਿ ਚੀਨ ‘‘ਕਾਫੀ ਹੱਦ ਤੱਕ’’ ਕਟੌਤੀ ਕਰੇਗਾ।
ਟਰੰਪ ਨੇ ਸ਼ਨਿਚਰਵਾਰ ਨੂੰ ਮਲੇਸ਼ੀਆ ਜਾਂਦੇ ਸਮੇਂ Air Force One ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਭਾਰਤ ਰੂਸੀ ਤੇਲ ਖਰੀਦਦਾਰੀ ਵਿੱਚ “completely ਕਟੌਤੀ” ਕਟੌਤੀ ਕਰ ਰਿਹਾ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਮੁਲਾਕਾਤ ਦੌਰਾਨ ਰੂਸੀ ਤੇਲ ਦਾ ਮੁੱਦਾ ਉਠਾਉਣ ਬਾਰੇ ਸਵਾਲ ਦੇ ਜਵਾਬ ਵਿੱਚ, ਟਰੰਪ ਨੇ ਕਿਹਾ ਕਿ ਉਹ ਜ਼ਿੰਨਪਿੰਗ ਨਾਲ ਰੂਸੀ ਤੇਲ ਖਰੀਦਦਾਰੀ 'ਤੇ ਚਰਚਾ ਕਰ ਸਕਦੇ ਹਨ। ਟਰੰਪ ਨੇ ਕਿਹਾ, ‘‘ਮੈਂ ਇਸ ’ਤੇ ਚਰਚਾ ਕਰ ਸਕਦਾ ਹਾਂ। ਚੀਨ, ਰੂਸੀ ਤੇਲ ਖਰੀਦਦਾਰੀ ਵਿੱਚ ਕਾਫ਼ੀ ਕਟੌਤੀ ਕਰ ਰਿਹਾ ਹੈ।’’
US President Donald Trump ਅਤੇ ਉਨ੍ਹਾਂ ਦਾ ਪ੍ਰਸ਼ਾਸਨ ਕੁਝ ਦਿਨਾਂ ਤੋਂ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਕਾਫ਼ੀ ਹੱਦ ਤੱਕ ਘਟਾ ਦੇਵੇਗਾ। ਹਾਲਾਂਕਿ, ਭਾਰਤ ਨੇ ਕਿਹਾ ਹੈ ਕਿ ਉਸ ਦੀ ਊਰਜਾ ਨੀਤੀ ਉਸ ਦੇ ਆਪਣੇ ਕੌਮੀ ਹਿੱਤਾਂ ਖਾਸਕਰ ਆਪਣੇ ਖਪਤਕਾਰਾਂ ਲਈ ਕਿਫਾਇਤੀ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣ ਤੋਂ ਪ੍ਰੇਰਿਤ ਹੈ।
ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਮਾਸਕੋ ਤੋਂ ਕੱਚਾ ਤੇਲ ਖਰੀਦ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਯੁੱਧ ਲਈ ਵਿੱਤ ਫੰਡਿੰਗ ਵਿੱਚ ਮਦਦ ਕਰ ਰਿਹਾ ਹੈ।
Advertisement
