ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਸਾਧਨ ਸਪਲਾਈ ’ਚ ਸਹਿਯੋਗ ਲਈ ‘ਲਾਜ਼ਮੀ ਭਾਈਵਾਲ’: ਅਮਰੀਕੀ ਵਿੱਤ ਮੰਤਰੀ

ਗਾਂਧੀਨਗਰ, 16 ਜੁਲਾਈ ਅਮਰੀਕੀ ਵਿੱਤ ਮੰਤਰੀ ਜੈਨੇਟ ਯੈਲੇਨ ਨੇ ਅੱਜ ਕਿਹਾ ਕਿ ਭਾਰਤ ਨੂੰ ਅਮਰੀਕਾ ਕੱਚੇ ਮਾਲ, ਪੁਰਜੇ ਅਤੇ ਸਾਧਨ ਸਪਲਾਈ ਵਿੱਚ ਸਹਿਯੋਗ (ਫਰੈਂਡਸ਼ੋਰਿੰਗ) ਲਈ ਇੱਕ ‘ਲਾਜ਼ਮੀ ਭਾਈਵਾਲ’ ਵਜੋਂ ਦੇਖਦਾ ਹੈ। ਦੋਸਤ ਜਾਂ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਕੱਚੇ...
Advertisement

ਗਾਂਧੀਨਗਰ, 16 ਜੁਲਾਈ

ਅਮਰੀਕੀ ਵਿੱਤ ਮੰਤਰੀ ਜੈਨੇਟ ਯੈਲੇਨ ਨੇ ਅੱਜ ਕਿਹਾ ਕਿ ਭਾਰਤ ਨੂੰ ਅਮਰੀਕਾ ਕੱਚੇ ਮਾਲ, ਪੁਰਜੇ ਅਤੇ ਸਾਧਨ ਸਪਲਾਈ ਵਿੱਚ ਸਹਿਯੋਗ (ਫਰੈਂਡਸ਼ੋਰਿੰਗ) ਲਈ ਇੱਕ ‘ਲਾਜ਼ਮੀ ਭਾਈਵਾਲ’ ਵਜੋਂ ਦੇਖਦਾ ਹੈ। ਦੋਸਤ ਜਾਂ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਕੱਚੇ ਮਾਲ, ਪੁਰਜੇ ਅਤੇ ਤਿਆਰ ਉਤਪਾਦਾਂ ਜਾਂ ਹੋਰ ਸੇਵਾਵਾਂ ਦੇ ਵਪਾਰ ਨੂੰ ਫਰੈਂਡਸ਼ੋਰਿੰਗ ਆਖਦੇ ਹਨ। ਯੈਲੇਨ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੀ ਫੇਰੀ ਦੀ ਵਰਤੋਂ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਰੇਗੀ। ਯੈਲੇਨ ਨੇ ਗੁਜਰਾਤ ਵਿੱਚ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਭਾਰਤ ਵਿੱਚ ‘ਫਰੈਂਡਸ਼ੋਰਿੰਗ’ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡੀਆਂ ਸਪਲਾਈ ਲੜੀਆਂ ਵਿੱਚ ਵਧਦੀ ਮਜ਼ਬੂਤੀ ਲਈ ਸਾਡੇ ਨਜ਼ਰੀਏ ਦਾ ਇੱਕ ਅਹਿਮ ਆਧਾਰ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਸਹਿਯੋਗ ਹੈ। ਅਸੀਂ ਭਾਰਤ ਨੂੰ ਇਸ ਵਿੱਚ ਲਾਜ਼ਮੀ ਭਾਈਵਾਲ ਵਜੋਂ ਦੇਖਦੇ ਹਾਂ ਅਤੇ ਇਸ ਦੌਰੇ ਦੀ ਵਰਤੋਂ ਇਸ ਅਹਿਮ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਅਮਰੀਕਾ-ਭਾਰਤ ਦੇ ਦੁਵੱਲੇ ਸਬੰਧ ਹੁਣ ਤੱਕ ਦੇ ਉੱਤਮ ਪੱਧਰ ’ਤੇ ਪਹੁੰਚ ਗਏ ਹਨ ਅਤੇ ਦੋਵੇਂ ਦੇਸ਼ ਇਸ ਨੂੰ ਹੋਰ ਵੱਧ ਵਿਕਸਤ ਹੁੰਦੇ ਦੇਖਣਾ ਚਾਹੁੰਦੇ ਹਨ। ਯੈਲੇਨ ਨੇ ਕਿਹਾ ਕਿ ਭਾਰਤ ਦੇ ਸਹਿਯੋਗ ਵਿੱਚ ਨਿੱਜੀ ਖੇਤਰ ਅਹਿਮ ਹੈ ਅਤੇ ਨਿੱਜੀ ਕੰਪਨੀਆਂ ਲਗਾਤਾਰ ਭਾਰਤ ਵਿੱਚ ਨਿਵੇਸ਼ ਕਰਨ ਦੇ ਐਲਾਨ ਕਰ ਰਹੀਆਂ ਹਨ। -ਪੀਟੀਆਈ

Advertisement

Advertisement
Tags :
ਅਮਰੀਕੀਸਹਿਯੋਗਸਪਲਾਈਸਾਧਨਭਾਈਵਾਲਭਾਰਤ:ਮੰਤਰੀਲਾਜ਼ਮੀਵਿੱਤ