ਭਾਰਤ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ’ਤੇ ‘ਸਰਗਰਮ ਗੱਲਬਾਤ’ ਜਾਰੀ: ਪਿਊਸ਼ ਗੋਇਲ
India in active dialogue with US for free trade pact: Goyal ; ਕੇਂਦਰੀ ਵਣਜ ਤੇ ਉਦਯੋਗ ਮੰਤਰੀ ਨੇ FICCI ਦੇ ਇੱਕ ਸਮਾਗਮ ਵਿੱਚ ਕੀਤਾ ਦਾਅਵਾ
Advertisement
ਵਣਜ ਤੇ ਉਦਯੋਗ Commerce and Industry ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਮੁਕਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ‘ਸਰਗਰਮ ਗੱਲਬਾਤ’ ਜਾਰੀ ਹੈ।
ਮੰਤਰੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵੀ ਕੌਮੀ ਰਾਜਧਾਨੀ ਵਿੱਚ ਵਪਾਰ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਇਸ ਤੋਂ ਇਲਾਵਾ ਭਾਰਤ ਵੱਲੋਂ ਨਿਊਜ਼ੀਲੈਂਡ New Zealand ਨਾਲ ਵੀ ਵਪਾਰ ਸਮਝੌਤੇ ਲਈ ਗੱਲਬਾਤ ਕੀਤੀ ਜਾ ਰਹੀ ਹੈ।
Advertisement
Piyush Goyal ਨੇ ਉਦਯੋਗ ਸੰਗਠਨ FICCI ਦੇ ਇੱਕ ਸਮਾਗਮ ਵਿੱਚ ਕਿਹਾ, ‘‘ਅਸੀਂ ਅਮਰੀਕਾ ਅਤੇ ਨਿਊਜ਼ੀਲੈਂਡ ਨਾਲ ਵਪਾਰ ਸਮਝੌਤੇ ਲਈ ‘ਸਰਗਰਮ ਗੱਲਬਾਤ’ ਕਰ ਰਹੇ ਹਾਂ।” ਮੰਤਰੀ ਨੇ ਆਖਿਆ ਕਿ ਭਾਰਤ ਪਹਿਲਾਂ ਹੀ ਮੌਰੀਸ਼ਸ Mauritius, UAE ਅਤੇ Australia ਨਾਲ ਵਪਾਰ ਸਮਝੌਤੇ ਕਰ ਚੁੱਕਾ ਹੈ।
ਮੰਤਰੀ ਨੇ ਇਹ ਵੀ ਕਿਹਾ, ‘‘ਅਸੀਂ ਜਲਦੀ ਹੀ ਆਸਟਰੇਲੀਆ ਨਾਲ ਵਪਾਰ ਸਮਝੌਤੇ ਦੀ ਦੂਜੀ ਗੇੜ ਨੂੰ ਅੰਤਿਮ ਰੂਪ ਦੇਵਾਂਗੇ।’’
Advertisement