ਰੂਸ ਲਈ ਤੇਲ ਧਨ ਸੋਧਕ ਕੇਂਦਰ ਬਣਿਆ ਭਾਰਤ: ਨਵਾਰੋ
ਯੂਕਰੇਨ ਸੰਘਰਸ਼ ਨੂੰ ‘ਮੋਦੀ ਦੀ ਜੰਗ’ ਕਰਾਰ ਦੇਣ ਦੇ ਇੱਕ ਦਿਨ ਬਾਅਦ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ’ਤੇ ਕਰੈਮਲਿਨ ਲਈ ਤੇਲ ਧਨ ਸੋਧਕ ਕੇਂਦਰ ਹੋਣ ਦਾ ਦੋਸ਼ ਲਾਇਆ ਹੈ। ਅਮਰੀਕਾ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ...
Advertisement
ਯੂਕਰੇਨ ਸੰਘਰਸ਼ ਨੂੰ ‘ਮੋਦੀ ਦੀ ਜੰਗ’ ਕਰਾਰ ਦੇਣ ਦੇ ਇੱਕ ਦਿਨ ਬਾਅਦ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ’ਤੇ ਕਰੈਮਲਿਨ ਲਈ ਤੇਲ ਧਨ ਸੋਧਕ ਕੇਂਦਰ ਹੋਣ ਦਾ ਦੋਸ਼ ਲਾਇਆ ਹੈ। ਅਮਰੀਕਾ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ ਲਾਏ ਜਾਣ ਮਗਰੋਂ ਨਵਾਰੋ ਨੇ ਲਗਾਤਾਰ ਦੂਜੇ ਦਿਨ ਭਾਰਤ ’ਤੇ ਨਿਸ਼ਾਨਾ ਸੇਧਿਆ ਹੈ। ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਭਾਰਤ ਲਗਾਤਾਰ ਰੂਸੀ ਹਥਿਆਰ ਖਰੀਦ ਰਿਹਾ ਹੈ ਪਰ ਅਮਰੀਕਾ ਤੋਂ ਸੰਵੇਦਨਸ਼ੀਲ ਮਿਲਟਰੀ ਤਕਨੀਕਾਂ ਤੇ ਦੇਸ਼ ’ਚ ਕਾਰਖਾਨੇ ਲਾਉਣ ਦੀ ਮੰਗ ਕਰਦਾ ਹੈ ਜੋ ਕਿ ‘ਰਣਨੀਤਕ ਮੁਫ਼ਤਖੋਰੀ’ ਹੈ। ਦੂਜੇ ਪਾਸੇ ਨਵਾਰੋ ਦੇ ਬਿਆਨ ’ਤੇ ਭਾਰਤ ਨੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਨਵਾਰੋ ਨੇ ਨਵੀਂ ਦਿੱਲੀ ’ਤੇ ਵਰ੍ਹਦਿਆਂ ਸੋਸ਼ਲ ਮੀਡੀਆ ’ਤੇ ਲੜੀਵਾਰ ਪੋੋਸਟਾਂ ’ਚ ਕਿਹਾ, ‘‘ਜੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਚਾਹੁੰਦਾ ਹੈ ਕਿ ਉਸ ਨਾਲ ਅਮਰੀਕਾ ਦੇ ਰਣਨੀਤਕ ਭਾਈਵਾਲ ਵਰਗਾ ਸਲੂਕ ਕੀਤਾ ਜਾਵੇ ਤਾਂ ਉਸ ਨੂੰ ਨੂੰ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ ਹੋਵੇਗਾ।’’
Advertisement
Advertisement