ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Passport ਪਾਸਪੋਰਟ ਸੂਚੀ ’ਚ ਭਾਰਤ ਪੰਜ ਸਥਾਨ ਡਿੱਗ ਕੇ 85 ’ਤੇ ਪੁੱਜਾ

ਸਿੰਗਾਪੁਰ ਲਗਾਤਾਰ ਦੂਜੇ ਸਾਲ ਸਿਖਰ ’ਤੇ ਬਰਕਰਾਰ
Advertisement

ਨਵੀਂ ਦਿੱਲੀ, 9 ਜਨਵਰੀ

ਭਾਰਤ ਆਲਮੀ ਪਾਸਪੋਰਟ ਸੂਚੀ ਦੀ ਦਰਜਾਬੰਦੀ ਵਿਚ ਪੰਜ ਸਥਾਨਾਂ ਦੇ ਨੁਕਸਾਨ ਨਾਲ 85ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸਿੰਗਾਪੁਰ ਲਗਾਤਾਰ ਦੂਜੇ ਸਾਲ ਦਰਜਾਬੰਦੀ ਵਿਚ ਸਿਖਰ ’ਤੇ ਬਰਕਰਾਰ ਹੈ। ਇਹ ਅੰਕੜੇ ਨਾਗਰਿਕਤਾ ਸਲਾਹਕਾਰ ਫਰਮ ਹੈਨਲੇ ਐਂਡ ਪਾਰਟਨਰਜ਼ ਵੱਲੋਂ ਜਾਰੀ ਹੈਨਲੇ ਪਾਸਪੋਰਟ ਸੂਚੀ ਤੋਂ ਲਏ ਗਏ ਹਨ। ਵੈੱਬਸਾਈਟ ਅਨੁਸਾਰ 19 ਸਾਲਾਂ ਦੇ ਇਤਿਹਾਸਕ ਅੰਕੜਿਆਂ ਨਾਲ ਹੈਨਲੇ ਪਾਸਪੋਰਟ ਇੰਡੈਕਸ ਕੌਮਾਂਤਰੀ ਹਵਾਈ ਆਵਾਜਾਈ ਅਥਾਰਿਟੀ (ਆਈਏਟੀਏ) ਦੇ ਵਿਸ਼ੇਸ਼ ਅੰਕੜਿਆਂ ’ਤੇ ਆਧਾਰਿਤ ਆਪਣੀ ਤਰ੍ਹਾਂ ਦੀ ਇਕਲੌਤੀ ਸੂਚੀ ਹੈ। ਸੂਚੀ ਵਿੱਚ 199 ਵੱਖ-ਵੱਖ ਪਾਸਪੋਰਟ ਤੇ 227 ਵੱਖ-ਵੱਖ ਸਥਾਨ ਸ਼ਾਮਲ ਹਨ। ਸਾਲ 2025 ਲਈ ਜਾਰੀ ਸੂਚੀ ਅਨੁਸਾਰ ਦਰਜਾਬੰਦੀ ਵਿੱਚ ਭਾਰਤ ਦਾ 85ਵਾਂ ਸਥਾਨ ਹੈ, ਜਦਕਿ ਪਾਕਿਸਤਾਨ ਤੇ ਬੰਗਲਾਦੇਸ਼ ਕ੍ਰਮਵਾਰ 103ਵੇਂ (2024 ’ਚ 101ਵੇਂ) ਅਤੇ 100ਵੇਂ (2024 ’ਚ 97ਵੇਂ) ਸਥਾਨ ’ਤੇ ਹਨ। ਪਿਛਲੇ ਸਾਲ ਭਾਰਤ ਇਸ ਸੂਚੀ ’ਚ 80ਵੇਂ ਸਥਾਨ ਉੱਤੇ ਸੀ। -ਪੀਟੀਆਈ

Advertisement

Advertisement
Show comments