ਭਾਰਤ ਵੱਲੋਂ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਬਰਾਮਦ turmeric export ਦਾ ਟੀਚਾ: ਅਮਿਤ ਸ਼ਾਹ
India has set USD 1 bn turmeric export target by 2030: Union Minister Amit Shah; ਕੇਂਦਰੀ ਗ੍ਰਹਿ ਮੰਤਰੀ ਨੇ ਨਿਜ਼ਾਮਾਬਾਦ ’ਚ National Headquarters of Turmeric Board ਦਾ ਉਦਘਾਟਨ ਕੀਤਾ
Advertisement
ਹੈਦਰਾਬਾਦ (ਤਿੰਲਗਾਨਾ), 29 ਜੂੁਨ
ਕੇਂਦਰੀ ਗ੍ਰਹਿ ਮੰੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਨੇ 2030 ਤੱਕ ਇੱਕ ਅਰਬ ਡਾਲਰ ਮੁੱਲ ਦੀ ਹਲਦੀ ਦੀ ਬਰਾਮਦ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਨੇ ਇਹ ਗੱਲ ਅੱਜ ਨਿਜ਼ਾਮਾਬਾਦ ’ਚ National Headquarters of Turmeric Board (ਕੌਮੀ ਹਲਦੀ ਬੋਰਡ ਹੈੱਡਕੁਆਰਟਰ) ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਬੋਰਡ ਹਲਦੀ ਦੀ ਪੈਕਿੰਗ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਬਰਾਮਦ ’ਤੇ ਧਿਆਨ ਕੇਂਦਰਿਤ ਕਰੇਗਾ।
ਸ਼ਾਹ ਮੁਤਾਬਕ ਹਲਦੀ ਬੋਰਡ ਖੋਜ ਅਤੇ ਵਿਕਾਸ ਤੋਂ ਇਲਾਵਾ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਤੇ ਉਨ੍ਹਾਂ ਦੀ ਉਪਜ ਦੀ ਬਰਾਮਦ ਯਕੀਨੀ ਬਣਾਉਣ ਲਈ ਕੰਮ ਕਰੇਗਾ।
ਉਨ੍ਹਾਂ ਕਿਹਾ; ‘‘ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਸਰਕਾਰ ਨੇ 2030 ਤੱਕ ਇੱਕ ਅਰਬ ਡਾਲਰ ਦੀ ਹਲਦੀ ਬਰਾਮਦ ਕਰਨ ਦਾ ਟੀਚਾ ਰੱਖਿਆ ਹੈ। ਇਹ ਟੀਚਾ ਹਾਸਲ ਕਰਨ ਲਈ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। (ਹਲਦੀ) ਬੋਰਡ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਕਿਸਾਨਾਂ ਨੂੰ ਹਲਦੀ ਦੀ ਸਭ ਤੋਂ ਵੱਧ ਕੀਮਤ ਮਿਲ ਸਕੇ।’’
ਇਸ ਤੋਂ ਪਹਿਲਾਂ ਅੱਜ ਕੇਂਦਰੀ Coal and Mines Minister G Kishan Reddy ਨੇ ਹੈਦਰਾਬਾਦ ਦੇ ਬੇਗਮਪੈੱਟ ਹਵਾਈ ਅੱਡੇ ’ਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਹਲਦੀ ਬੋਰਡ ਦੀ ਸਥਾਪਨਾ ਨਿਜ਼ਾਮਾਬਾਦ ’ਚ ਹਲਦੀ ਦੇ ਕਾਸ਼ਤਕਾਰਾਂ ਕਿਸਾਨਾਂ ਦੀ ਵੱਡੀ ਮੰਗ ਰਹੀ ਹੈ ਅਤੇ ਇਹ ਇੱਕ ਮੁੱਖ ਚੋਣ ਮੁੱਦਾ ਵੀ ਸੀ।
ਨਿਜ਼ਾਮਾਬਾਦ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਡੀ. ਅਰਵਿੰਦ ਨੇ ਹਲਦੀ ਬੋਰਡ ਸਥਾਪਤ ਕਰਨ ਦਾ ਵਾਅਦਾ ਸੀ। -ਪੀਟੀਆਈ
Advertisement