ਆਜ਼ਾਦ ਸਿਨੇਮਾ ਭਾਰਤ ਜਿੰਨਾ ਹੀ ਆਜ਼ਾਦ: ਕਮਲ ਹਾਸਨ
ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਸ਼ਿਰਕਤ; ਗ਼ੈਰ-ਵਪਾਰਕ ਫਿਲਮਾਂ ਨੂੰ ਸਿਨੇਮਾ ਘਰ ਨਾ ਮਿਲਣ ’ਤੇ ਚਿੰਤਾ ਜਤਾਈ
Advertisement
ਅਦਾਕਾਰ ਕਮਲ ਹਾਸਨ ਨੇ ਕਿਹਾ ਹੈ ਕਿ ਆਜ਼ਾਦ (ਇੰਡੀਪੈਂਡੈਂਟ) ਸਿਨੇਮਾ ਓਨਾ ਹੀ ਆਜ਼ਾਦ ਹੈ, ਜਿੰਨਾ ਭਾਰਤ ਦੇਸ਼। ਅਜਿਹੀਆਂ ਫਿਲਮਾਂ ਵਪਾਰਕ ਸਿਨੇਮਾ ਦੇ ਤੰਗ ਦਾਇਰੇ ਵਿੱਚ ਕੈਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਉਹ ਅੱਜ ਗੋਆ ’ਚ ਹੋ ਰਹੇ 56ਵੇਂ ਕੌਮਾਂਤਰੀ ਫਿਲਮ ਮੇਲੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 71 ਸਾਲਾ ਅਦਾਕਾਰ ਕਮਲ ਹਾਸਨ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਗ਼ੈਰ-ਵਪਾਰਕ ਫਿਲਮਾਂ ਨੂੰ ਸਿਨੇਮਾ ਘਰਾਂ ਵਿੱਚ ਜਗ੍ਹਾ ਨਾ ਮਿਲਣ ਦਾ ਮੁੱਦਾ ਚੁੱਕ ਰਹੇ ਹਨ। ਆਜ਼ਾਦ ਸਿਨੇਮਾ ਨੂੰ ਮੁੱਖ ਧਾਰਾ ਦੇ ਸਿਨੇਮਾ ਵਰਗੇ ਢਾਂਚੇ ਵਿੱਚ ਢਾਲਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਮੇਲੇ ਦੀ ਸ਼ੁਰੂਆਤ ਕਮਲ ਹਾਸਨ ਦੀ ਫਿਲਮ ‘ਅਮਰਨ’ ਦੀ ਸਕ੍ਰੀਨਿੰਗ ਨਾਲ ਹੋਈ। ਇਹ ਫਿਲਮ ਮੇਜਰ ਮੁਕੰਦ ਵਰਦਰਾਜਨ ਦੀ ਬਹਾਦਰੀ ’ਤੇ ਆਧਾਰਿਤ ਹੈ, ਜੋ 2014 ਵਿੱਚ ਕਸ਼ਮੀਰ ਵਿੱਚ ਅਤਿਵਾਦ ਵਿਰੋਧੀ ਕਾਰਵਾਈ ਦੌਰਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ 24 ਨਵੰਬਰ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਬਤੌਰ ਨਿਰਮਾਤਾ ਪਹਿਲੀ ਫਿਲਮ ‘ਗੁਸਤਾਖ ਇਸ਼ਕ - ਕੁਛ ਪਹਿਲੇ ਜੈਸਾ’ ਵੀ ਇਸ ਫਿਲਮ ਮੇਲੇ ਵਿੱਚ ਦਿਖਾਈ ਜਾਵੇਗੀ।
Advertisement
Advertisement
