ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Income Tax ਇਨਕਮ ਟੈਕਸ ਵਿਭਾਗ ਨੇ 2025-26 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 15 ਸਤੰਬਰ ਤੱਕ ਵਧਾਈ

ਆਖਰੀ ਮਿਤੀ ਸੀ 31 ਜੁਲਾਈ; ਡੇਢ ਮਹੀਨੇ ਦਾ ਵਾਧਾ ਕੀਤਾ
Advertisement

ਨਵੀਂ ਦਿੱਲੀ, 27 ਮਈ

extends ITR filing deadline for AY 2025-26 to September 15: ਇਨਕਮ ਟੈਕਸ ਵਿਭਾਗ ਨੇ 2025-26 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 15 ਸਤੰਬਰ ਤੱਕ ਵਧਾਈ ਦਿੱਤੀ ਹੈ ਜੋ ਪਹਿਲਾਂ 31 ਜੁਲਾਈ ਸੀ।

Advertisement

ਜਿਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਦੀ ਲੋੜ ਨਹੀਂ ਹੁੰਦੀ, ਉਹ ਆਮ ਤੌਰ ’ਤੇ 31 ਜੁਲਾਈ ਤੱਕ ਇਨਕਮ ਟੈਕਸ ਰਿਟਰਨ (ਆਈਟੀਆਰ) ਫਾਈਲ ਕਰਦੇ ਹਨ ਪਰ ਹੁਣ ਇਸ ਤਰੀਕ ਨੂੰ ਡੇਢ ਮਹੀਨੇ ਅੱਗੇ ਪਾ ਦਿੱਤਾ ਗਿਆ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ (ਸੀਬੀਡੀਟੀ) ਨੇ ਕਿਹਾ ਕਿ ਨੋਟੀਫਾਈਡ ਆਈਟੀਆਰ ਵਿੱਚ ਪੇਸ਼ ਕੀਤੇ ਗਏ ਵਿਆਪਕ ਬਦਲਾਅ ਦੇ ਮੱਦੇਨਜ਼ਰ ਅਤੇ ਆਮਦਨੀ ਸਾਲ 2025-26 ਲਈ ਸਿਸਟਮ ਦੀ ਤਿਆਰੀ ਕਰਨ ਲਈ ਲੋੜੀਂਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟਰਨ ਭਰਨ ਦੀ ਤੈਅ ਕੀਤੀ ਹੋਈ ਮਿਤੀ ਨੂੰ ਵਧਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਕਰਦਾਤਿਆਂ ਨੂੰ ਨਿਰਵਿਘਨ ਅਤੇ ਸੁਵਿਧਾਜਨਕ ਫਾਈਲਿੰਗ ਕਰਨ ਦੀ ਸਹੂਲਤ ਮਿਲੇਗੀ ਜਿਸ ਤਹਿਤ ਉਹ 31 ਜੁਲਾਈ ਦੀ ਥਾਂ 15 ਸਤੰਬਰ, 2025 ਤੱਕ ਰਿਟਰਨ ਭਰ ਸਕਦੇ ਹਨ। ਪੀਟੀਆਈ ਪੀਟੀਆਈ

 

Advertisement