ਅੈੱਨਆਈਏ ਵੱਲੋਂ ‘ਗਜ਼ਵਾ-ਏ-ਹਿੰਦ’ ਖ਼ਿਲਾਫ਼ ਦਰਜ ਕੇਸ ’ਚ ਕਈ ਥਾਈਂ ਛਾਪੇ
ਨਵੀਂ ਦਿੱਲੀ, 2 ਜੁਲਾਈ ਕੌਮੀ ਜਾਂਚ ਏਜੰਸੀ (ਅੈੱਨਆਈਏ) ਨੇ ਪਾਕਿਸਤਾਨ ਅਾਧਾਰਤ ਕੁਝ ਸ਼ੱਕੀਆਂ ਵੱਲੋਂ ਚਲਾਈ ਜਾ ਰਹੀ ਕੱਟਡ਼ਪੰਥੀ ਜਥੇਬੰਦੀ ‘ਗਜ਼ਵਾ-ਏ-ਹਿੰਦ’ ਖ਼ਿਲਾਫ਼ ਦਰਜ ਇੱਕ ਕੇਸ ਦੇ ਸਬੰਧ ’ਚ ਅੱਜ ਤਿੰਨ ਸੂਬਿਆਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਏਜੰਸੀ ਨੇ ਦੱਸਿਆ ਕਿ...
Advertisement
ਨਵੀਂ ਦਿੱਲੀ, 2 ਜੁਲਾਈ
ਕੌਮੀ ਜਾਂਚ ਏਜੰਸੀ (ਅੈੱਨਆਈਏ) ਨੇ ਪਾਕਿਸਤਾਨ ਅਾਧਾਰਤ ਕੁਝ ਸ਼ੱਕੀਆਂ ਵੱਲੋਂ ਚਲਾਈ ਜਾ ਰਹੀ ਕੱਟਡ਼ਪੰਥੀ ਜਥੇਬੰਦੀ ‘ਗਜ਼ਵਾ-ਏ-ਹਿੰਦ’ ਖ਼ਿਲਾਫ਼ ਦਰਜ ਇੱਕ ਕੇਸ ਦੇ ਸਬੰਧ ’ਚ ਅੱਜ ਤਿੰਨ ਸੂਬਿਆਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਏਜੰਸੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਦਰਜ ਕੀਤੇ ਗਏ ਇਸ ਕੇਸ ਦੇ ਸਬੰਧ ’ਚ ਪੰਜ ਥਾਈਂ ਛਾਪੇ ਮਾਰੇ ਗਏ, ਜਿਨ੍ਹਾਂ ਵਿੱਚ ਦੋ ਪਟਨਾ, ਇੱਕ ਦਰਭੰਗਾ (ਬਿਹਾਰ) ਤੇ ਸੂਰਤ (ਗੁਜਰਾਤ) ਅਤੇ ਬਰੇਲੀ (ਯੂਪੀ) ਵਿੱਚ ਇੱਕ-ਇੱਕ ਥਾਂ ’ਤੇ ਛਾਪੇ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਸੂਬਿਆਂ ਵਿੱਚ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਦੌਰਾਨ ਇਤਰਾਜ਼ਯੋਗ ਸਮੱਗਰੀ, ਡਿਜੀਟਲ ਉਪਕਰਨ ਜਿਵੇਂ ਮੋਬਾਈਲ ਤੇ ਮੈਮਰੀ ਕਾਰਡ, ਸਿਮ ਕਾਰਡ ਤੇ ਕਾਗ਼ਜ਼ਾਤ ਬਰਾਮਦ ਹੋਏ। ਪੁਲੀਸ ਨੇ ਅੱਠ ਦਿਨਾਂ ਮਗਰੋਂ ਇਸ ਕੇਸ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। -ਪੀਟੀਆਈ
Advertisement
Advertisement