ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਾਸਟੈਗ ਨਾ ਚੱਲਣ ’ਤੇ ਦੇਣਾ ਪਵੇਗਾ ਦੁੱਗਣਾ ਟੌਲ

15 ਨਵੰਬਰ ਨੂੰ ਫਾਸਟੈਗ ਸਬੰਧੀ ਨਵੇਂ ਨਿਯਮ ਹੋਣਗੇ ਲਾਗੂ; ਬਿਨਾਂ ਫਾਸਟੈਗ ਤੋਂ ਯੂ ਪੀ ਆਈ ਰਾਹੀਂ ਭੁਗਤਾਨ ਕਰਨ ’ਤੇ ਵੀ ਲੱਗੇਗੀ ਸਵਾ ਗੁਣਾ; ਪਲਾਜ਼ੇ ਦੀ ਖਰਾਬੀ ’ਤੇ ਟੌਲ ਮੁਫ਼ਤ
Advertisement

ਸਰਕਾਰ ਨੇ ਫਾਸਟੈਗ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਹਨ। 15 ਨਵੰਬਰ ਤੋਂ ਜੇ ਕਿਸੇ ਗੱਡੀ ਦਾ ਫਾਸਟੈਗ ਕੰਮ ਨਹੀਂ ਕਰਦਾ ਤਾਂ ਨਕਦ ਭੁਗਤਾਨ ਕਰਨ ’ਤੇ ਦੁੱਗਣੀ ਟੌਲ ਫੀਸ ਅਤੇ ਡਿਜੀਟਲ ਤਰੀਕੇ ਭੁਗਤਾਨ ਕਰਨ ’ਤੇ ਸਵਾ ਗੁਣਾ ਫੀਸ ਅਦਾ ਕਰਨੀ ਪਵੇਗੀ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਵੇਂ ਨਿਯਮਾਂ ਵਿੱਚ ਵਾਹਨ ਚਾਲਕਾਂ ਨੂੰ ਖਰਾਬ ਟੌਲ ਪਲਾਜ਼ਿਆਂ ਤੋਂ ਰਾਹਤ ਵੀ ਦਿੱਤੀ ਗਈ ਹੈ। ਭਾਵ ਜੇ ਟੌਲ ਪਲਾਜ਼ੇ ਦਾ ਸਿਸਟਮ ਹੀ ਖ਼ਰਾਬ ਹੋਵੇ ਤਾਂ ਵਾਹਨ ਚਾਲਕ ਨੂੰ ਕੋਈ ਟੌਲ ਨਹੀਂ ਦੇਣਾ ਪਵੇਗਾ। ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ, ‘ਜੇ ਕੋਈ ਵਾਹਨ ਚਾਲਕ ਬਿਨਾਂ ਫਾਸਟੈਗ ਜਾਂ ਬਿਨਾਂ ਵੈਧ ਅਤੇ ਚਾਲੂ ਫਾਸਟੈਗ ਦੇ ਟੌਲ ਪਲਾਜ਼ੇ ਵਿੱਚ ਦਾਖ਼ਲ ਹੁੰਦਾ ਹੈ, ਤਾਂ ਉਸ ਨੂੰ ਉਸ ਸ਼੍ਰੇਣੀ ਦੇ ਵਾਹਨ ਲਈ ਲਾਗੂ ਫੀਸ ਦਾ ਦੁੱਗਣਾ ਭੁਗਤਾਨ ਕਰਨਾ ਪਵੇਗਾ।’ ਨਵੇਂ ਨਿਯਮਾਂ ਵਿੱਚ ਯੂ ਪੀ ਆਈ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ ਹੈ, ਪਰ ਜੁਰਮਾਨਾ ਫਿਰ ਵੀ ਕਾਫ਼ੀ ਜ਼ਿਆਦਾ ਹੈ। ਅਜਿਹੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਸ਼੍ਰੇਣੀ ’ਤੇ ਲਾਗੂ ਹੋਣ ਵਾਲੀ ਆਮ ਫੀਸ ਦਾ ਸਵਾ ਗੁਣਾ (1.25 ਗੁਣਾ) ਭੁਗਤਾਨ ਕਰਨਾ ਪਵੇਗਾ। ਉਦਾਹਰਨ ਵਜੋਂ, ਜੇ ਕਿਸੇ ਗੱਡੀ ਦਾ ਆਮ ਟੌਲ 100 ਰੁਪਏ ਹੈ ਤਾਂ ਫਾਸਟੈਗ ਨਾ ਹੋਣ ਜਾਂ ਖਰਾਬ ਹੋਣ ’ਤੇ ਨਕਦ ਭੁਗਤਾਨ ਕਰਨ ’ਤੇ 200 ਰੁਪਏ ਦੇਣੇ ਪੈਣਗੇ। ਜੇ ਇਸ ਦੀ ਬਜਾਏ ਯੂ ਪੀ ਆਈ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ ਤਾਂ 125 ਰੁਪਏ ਕੱਟੇ ਜਾਣਗੇ। ਹਾਲਾਂਕਿ ਨਿਯਮਾਂ ਅਨੁਸਾਰ, ‘ਜੇ ਟੌਲ ਭੁਗਤਾਨ ਪਲਾਜ਼ੇ ਦੇ ਇਲੈਕਟ੍ਰਾਨਿਕ ਸਿਸਟਮ ਦੀ ਖਰਾਬੀ ਕਾਰਨ ਨਹੀਂ ਹੁੰਦਾ, ਤਾਂ ਉਸ ਵਾਹਨ ਨੂੰ ਬਿਨਾਂ ਕੋਈ ਫੀਸ ਦਿੱਤੇ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ।’

ਰਸੀਦ ਦੇਣ ਦੇ ਨਿਯਮ ਵੀ ਤੈਅ

ਨੋਟੀਫਿਕੇਸ਼ਨ ਵਿੱਚ ਰਸੀਦ ਜਾਰੀ ਕਰਨ ਦੇ ਨਿਯਮ ਵੀ ਤੈਅ ਕੀਤੇ ਗਏ ਹਨ। ਇਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਟੌਲ ਅਪਰੇਟਰਾਂ ਨੂੰ ਰਸੀਦ ਦੇਣੀ ਪਵੇਗੀ, ਜਿਸ ਵਿੱਚ ਫੀਸ ਲੈਣ ਦੀ ਮਿਤੀ ਅਤੇ ਸਮਾਂ, ਪ੍ਰਾਪਤ ਕੁੱਲ ਰਕਮ ਅਤੇ ਵਾਹਨ ਦੀ ਸ਼੍ਰੇਣੀ ਦਾ ਵੇਰਵਾ ਦੇਣਾ ਪਵੇਗਾ। ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਦੇਸ਼ ਭਰ ਦੇ ਟੌਲ ਪਲਾਜ਼ਿਆਂ ’ਤੇ ਡਿਜੀਟਲ ਲੈਣ-ਦੇਣ ਨੂੰ ਹੋਰ ਉਤਸ਼ਾਹਿਤ ਕਰਨਾ, ਨਕਦ ਭੁਗਤਾਨ ਨੂੰ ਘੱਟ ਕਰਨਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ।

Advertisement

Advertisement
Show comments