ਚੋਣਾਂ ਨਿਰਪੱਖ ਹੁੰਦੀਆਂ ਤਾਂ ਕਈ ਸੀਟਾਂ ਜਿੱਤਦੇ: ਮਾਇਆਵਤੀ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਹੇਰਾ-ਫੇਰੀ ਹੋਣ ਦਾ ਦਾਅਵਾ
Advertisement
ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਦਾਅਵਾ ਕੀਤਾ ਕਿ ਜੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨਿਰਪੱਖ ਹੁੰਦੀਆਂ ਤਾਂ ਉਨ੍ਹਾਂ ਦੀ ਪਾਰਟੀ ਕਈ ਸੀਟਾਂ ਜਿੱਤ ਲੈਂਦੀ। ਉਨ੍ਹਾਂ ਬਿਹਾਰ ਦੇ ਕੈਮੂਰ ਜ਼ਿਲ੍ਹੇ ’ਚ ਰਾਮਗੜ੍ਹ ਵਿਧਾਨ ਸਭਾ ਸੀਟ ਪਾਰਟੀ ਉਮੀਦਵਾਰ ਸਤੀਸ਼ ਕੁਮਾਰ ਸਿੰਘ ਯਾਦਵ ਵੱਲੋਂ ਜਿੱਤਣ ’ਤੇ ਪਾਰਟੀ ਦੇ ਸਮਰਥਕਾਂ, ਵਰਕਰਾਂ, ਆਗੂਆਂ ਅਤੇ ਸਤੀਸ਼ ਕੁਮਾਰ ਨੂੰ ਵਧਾਈ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਤੀਸ਼ ਕੁਮਾਰ ਨੂੰ ਹਰਾਉਣਾ ਚਾਹੁੰਦੀਆਂ ਸਨ, ਪਰ ਪਾਰਟੀ ਦੇ ਵਰਕਰਾਂ ਦੇ ਅਟੱਲ ਇਰਾਦੇ ਨੇ ਵਿਰੋਧੀਆਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਦੱਸਣਯੋਗ ਹੈ ਕਿ ਸਤੀਸ਼ ਕੁਮਾਰ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਅਸ਼ੋਕ ਕੁਮਾਰ ਨੂੰ ਸਿਰਫ਼ 30 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਬੀਬੀ ਮਾਇਆਵਤੀ ਨੇ ਕਿਹਾ ਕਿ ਜੇਕਰ ਚੋਣਾਂ ਪਾਰਦਰਸ਼ਤਾ ਨਾਲ ਕਰਵਾਈਆਂ ਹੁੰਦੀਆਂ, ਨਿਰਪੱਖ ਅਤੇ ਪੂਰੀ ਤਰ੍ਹਾਂ ਆਜ਼ਾਦ ਹੁੰਦੀਆਂ ਤਾਂ ਯਕੀਨਨ ਬਸਪਾ ਪਾਰਟੀ ਨੇ ਕਈ ਹੋਰ ਸੀਟਾਂ ’ਤੇ ਜਿੱਤ ਹਾਸਲ ਕਰ ਲੈਣੀ ਸੀ। ਬਿਹਾਰ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਹੋਰ ਵਿਰੋਧੀ ਧਿਰਾਂ ਨੇ ਵੀ ਦੋਸ਼ ਲਾਇਆ ਹੈ ਕਿ ਚੋਣਾਂ ਵਿੱਚ ਹੇਰਾ-ਫੇਰੀ ਕੀਤੀ ਗਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੋਟਾਂ ਦੇ ਨਤੀਜਿਆਂ ’ਤੇ ਹੈਰਾਨੀ ਜਤਾਈ ਹੈ ਅਤੇ ਇਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਵਾਅਦਾ ਕੀਤਾ ਹੈ।
Advertisement
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 89 ਸੀਟਾਂ ਜਿੱਤੀਆਂ ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) ਨੇ 85; ਦੂਜੇ ਪਾਸੇ ਮੁੱਖ ਵਿਰੋਧੀ ਧਿਰ ਮਹਾਗਠਬੰਧਨ ਸਿਰਫ਼ 35 ਸੀਟਾਂ ’ਤੇ ਸਿਮਟ ਕੇ ਰਹਿ ਗਿਆ।
Advertisement
