ਜੇਕਰ ਕਾਰਵਾਈ ਨਾ ਹੋਈ ਤਾਂ ਮੈਂ ਪ੍ਰਦੂਸ਼ਣ ਫ਼ੈਲਾਉਣ ਵਾਲੀ ਫਾਰਮਾ ਫੈਕਟਰੀ ਸਾੜ ਦਿਆਂਗਾ: ਵਿਧਾਇਕ
ਤਿਲੰਗਾਨ ’ਚ ਸੱਤਾਧਾਰੀ ਕਾਂਗਰਸੀ ਵਿਧਾਇਕ ਕਾਰਵਾਈ ਨਾ ਹੋਣ ਤੋਂ ਖਫ਼ਾ; ਵਿਧਾਨ ਸਭਾ ’ਚ ਦਿੱਤਾ ਬਿਆਨ
Advertisement
ਤਿਲੰਗਾਨਾ ਵਿੱਚ ਸੱਤਾਧਾਰੀ ਕਾਂਗਰਸ ਦੇ Jadcherla ਤੋਂ ਵਿਧਾਇਕ ਜੇ. ਅਨਿਰੁਧ ਰੈੱਡੀ ਨੇ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਇੱਕ ਦਿਨ ਦੇ ਅੰਦਰ ਕਾਰਵਾਈ ਨਾ ਕੀਤੀ ਤਾਂ ਉਹ 28 ਸਤੰਬਰ ਨੂੰ ਆਪਣੇ ਵਿਧਾਨ ਸਭਾ ਹਲਕੇ ਵਿੱਚ ਇੱਕ ਫਾਰਮਾ ਯੂਨਿਟ ਨੂੰ ਸਾੜ ਦੇਣਗੇ, ਜੋ ਕਥਿਤ ਤੌਰ ’ਤੇ ਪ੍ਰਦੂਸ਼ਕ ਛੱਡ ਰਹੀ ਹੈ।
ਨਿਊਜ਼ ਚੈਨਲਾਂ ਨੇ ਰੈਡੀ ਦਾ ਇੱਕ ਵੀਡੀਓ ਦਿਖਾਇਆ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਬੋਰਡ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਹਾਲਾਂਕਿ ਉਨ੍ਹਾਂ ਪਹਿਲਾਂ ਵੀ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਸੀ।
Advertisement
ਉਨ੍ਹਾਂ ਕਿਹਾ, ‘‘ਵਿਧਾਇਕ ਹੋਣ ਦੇ ਨਾਤੇ ਮੈਂ ਬੜੀ ਵਾਰ ਕਿਹਾ ਹੈ, ਮੈਂ ਆਪਣੇ ਹਲਕੇ ਦੇ ਕਿਸਾਨਾਂ ਨਾਲ ਨਾਇਨਸਾਫ਼ੀ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਕੋਲ ਪ੍ਰਦੂਸ਼ਣ ਬੋਰਡ ਨੂੰ ਸ਼ਿਕਾਇਤਾਂ ਦਰਜ ਕਰਨ ਅਤੇ (ਮੀਡੀਆ ਨੂੰ) ਬਿਆਨ ਦੇਣ ਦਾ ਹੋਰ ਸਬਰ ਨਹੀਂ ਹੈ।’’
ਰੈੱਡੀ ਨੇ ਕਿਹਾ, ‘‘ਮੈਂ ਪ੍ਰਦੂਸ਼ਣ ਬੋਰਡ ਨੂੰ ਇੱਕ ਦਿਨ ਦਾ ਸਮਾਂ ਦੇ ਰਿਹਾ ਹਾਂ। ਮੈਂ ਇੱਕ ਵੀਡੀਓ ਭੇਜਾਂਗਾ ਕਿ (ਪਲਾਂਟ ਤੋਂ) (ਪ੍ਰਦੂਸ਼ਿਤ) ਪਾਣੀ ਕਿਵੇਂ ਛੱਡਿਆ ਜਾਂਦਾ ਹੈ। ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮੈਂ ਐਤਵਾਰ ਨੂੰ ਸਵੇਰੇ 11 ਵਜੇ ਫੈਕਟਰੀ ਪਹੁੰਚਾਂਗਾ ਅਤੇ ਫੈਕਟਰੀ ਨੂੰ ਅੱਗ ਲਗਾ ਕੇ ਸਾੜ ਦਿਆਂਗਾ।’’
Advertisement