ਛੱਤੀਸਗੜ੍ਹ ਦੇ ਸੁਕਮਾ ਵਿੱਚ ਆਈਈਡੀ ਧਮਾਕਾ; ਸੀਆਰਪੀਐਫ ਜਵਾਨ ਜ਼ਖਮੀ
CRPF jawan injured in IED blast in Chhattisgarh's Sukma ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਲਾਏ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਫਟਣ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ) ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 1.45 ਵਜੇ ਫੁਲਬਾਗਦੀ ਪੁਲੀਸ ਸਟੇਸ਼ਨ ਖੇਤਰ ਹੇਠਲੇ ਗੋਗੁੰਡਾ ਨੇੜੇ ਜੰਗਲੀ ਪਹਾੜੀਆਂ ਵਿੱਚ ਵਾਪਰੀ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਖੇਤਰ ਵਿਚ ਗਸ਼ਤ ’ਤੇ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੀਆਰਪੀਐਫ ਦੀ 74ਵੀਂ ਬਟਾਲੀਅਨ ਨਾਲ ਸਬੰਧਤ ਜਵਾਨ ਪ੍ਰੈਸ਼ਰ ਆਈਈਡੀ ਦੇ ਸੰਪਰਕ ਵਿੱਚ ਆ ਗਿਆ, ਜਿਸ ਕਾਰਨ ਧਮਾਕਾ ਹੋ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਮੁੱਢਲੇ ਇਲਾਜ ਤੋਂ ਬਾਅਦ ਜ਼ਖਮੀ ਜਵਾਨ ਨੂੰ ਰਾਏਪੁਰ ਲਿਜਾਇਆ ਜਾ ਰਿਹਾ ਹੈ।
ਮਾਓਵਾਦੀ ਅਕਸਰ ਬਸਤਰ ਖੇਤਰ ਦੇ ਅੰਦਰੂਨੀ ਹਿੱਸਿਆਂ ਵਿੱਚ ਗਸ਼ਤ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਜੰਗਲਾਂ ਵਿੱਚ ਸੜਕ ਅਤੇ ਮਿੱਟੀ ਦੀਆਂ ਪਟੜੀਆਂ ਨਾਲ ਆਈਈਡੀ ਲਗਾਉਂਦੇ ਹਨ, ਜਿਸ ਵਿੱਚ ਸੁਕਮਾ ਸਮੇਤ ਸੱਤ ਜ਼ਿਲ੍ਹੇ ਸ਼ਾਮਲ ਹਨ। ਇਸ ਖੇਤਰ ਵਿੱਚ ਪਹਿਲਾਂ ਵੀ ਦਹਿਸ਼ਤਗਰਦਾਂ ਵਲੋਂ ਵਿਛਾਏ ਗਏ ਅਜਿਹੇ ਜਾਲਾਂ ਦਾ ਸ਼ਿਕਾਰ ਆਮ ਨਾਗਰਿਕ ਹੋ ਚੁੱਕੇ ਹਨ।
ਇਸ ਸਾਲ 9 ਜੂਨ ਨੂੰ ਸੁਕਮਾ ਜ਼ਿਲ੍ਹੇ ਵਿੱਚ ਇੱਕ ਪੱਥਰ ਦੀ ਖੱਡ ਵਿੱਚ ਨਕਸਲੀਆਂ ਵਲੋਂ ਲਗਾਈ ਗਈ ਆਈਈਡੀ ਵਿੱਚ ਫਟਣ ਕਾਰਨ ਵਧੀਕ ਪੁਲੀਸ ਸੁਪਰਡੈਂਟ (ਕੋਂਟਾ ਡਿਵੀਜ਼ਨ) ਆਕਾਸ਼ ਰਾਓ ਗਿਰੇਪੁੰਜੇ ਦੀ ਮੌਤ ਹੋ ਗਈ ਅਤੇ ਦੋ ਅਧਿਕਾਰੀ ਜ਼ਖਮੀ ਹੋ ਗਏ ਸਨ। ਪੀਟੀਆਈ
