ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IED blast conspiracy: ਐੱਨਆਈਏ ਵੱਲੋਂ ਉਲਫਾ (ਆਈ) ਮੁਖੀ ਪਰੇਸ਼ ਬਰੂਆ ਤੇ ਦੋ ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 14 ਜੂਨ ਕੌਮੀ ਜਾਂਚ ਏਜੰਸੀ (NIA) ਨੇ ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਅਸਾਮ ਵਿੱਚ ਕਈ IED ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹੋਣ ਲਈ ਮਿਆਂਮਾਰ ਸਥਿਤ ਪਾਬੰਦੀਸ਼ੁਦਾ ਜਥੇਬੰਦੀ ਉਲਫਾ (ਆਈ) ਦੇ ਮੁਖੀ ਪਰੇਸ਼ ਬਰੂਆ ਸਣੇ ਤਿੰਨ...
Advertisement

ਨਵੀਂ ਦਿੱਲੀ, 14 ਜੂਨ

ਕੌਮੀ ਜਾਂਚ ਏਜੰਸੀ (NIA) ਨੇ ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਅਸਾਮ ਵਿੱਚ ਕਈ IED ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹੋਣ ਲਈ ਮਿਆਂਮਾਰ ਸਥਿਤ ਪਾਬੰਦੀਸ਼ੁਦਾ ਜਥੇਬੰਦੀ ਉਲਫਾ (ਆਈ) ਦੇ ਮੁਖੀ ਪਰੇਸ਼ ਬਰੂਆ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਬਰੂਆ ਨੂੰ ਪਰੇਸ਼ ਅਸੋਮ, ਕਾਮਰੂਜ ਜ਼ਮਨ ਖਾਨ, ਨੂਰ-ਉਜ਼-ਜ਼ਮਨ, ਜ਼ਮਨ ਭਾਈ, ਪ੍ਰਦੀਪ, ਪਬਨ ਬਰੂਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਾਮ- ਆਜ਼ਾਦ (ਉਲਫਾ-ਆਈ) ਦਾ ਚੇਅਰਮੈਨ ਅਤੇ ਆਪੇ ਬਣਿਆ ਕਮਾਂਡਰ-ਇਨ-ਚੀਫ਼ ਹੈ। ਐੱਨਆਈ ਨੇ ਇਕ ਬਿਆਨ ਵਿੱਚ ਕਿਹਾ ਕਿ ਬਰੂਆ, ਅਭੀਜੀਤ ਗੋਗੋਈ ਅਤੇ ਜਾਹਨੂ ਬਰੂਆ ਉਰਫ਼ ਅਰਨੋਬ ਅਸੋਮ ਉਰਫ਼ ਹੰਟੂ ’ਤੇ ਸ਼ੁੱਕਰਵਾਰ ਨੂੰ ਗੁਹਾਟੀ ਦੀ ਇਕ ਅਦਾਲਤ ਵਿੱਚ ਭਾਰਤ ਨਿਆਂ ਸੰਹਿਤਾ, ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਧਮਾਕਾਖੇਜ਼ ਪਦਾਰਥ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਏਜੰਸੀ ਨੇ ਕਿਹਾ ਕਿ ਤਿੰਨੋਂ ਦਾ ਸਬੰਧ ਗੁਹਾਟੀ ਦੇ ਦਿਸਪੁਰ ਲਾਸਟ ਗੇਟ ਜਥੇਬੰਦੀ ਵੱਲੋਂ ਲਗਾਏ ਗਏ ਆਈਈਡੀ ਨਾਲ ਪਾਇਆ ਗਿਆ ਜੋ ਕਿ 2023 ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਵਿੱਚ ਅੜਿੱਕਾ ਡਾਹੁਣ ਲਈ ਅਸਾਮ ਭਰ ਵਿੱਚ ਕਈ ਧਮਾਕਿਆਂ ਨੂੰ ਅੰਜਾਮ ਦੇਣ ਦੀ ਉਲਫਾ (ਆਈ) ਦੀ ਵਿਆਪਕ ਸਾਜ਼ਿਸ਼ ਦਾ ਹਿੱਸਾ ਸੀ। ਸਤੰਬਰ 2024 ਵਿੱਚ ਜਾਂਚ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਐੱਨਆਈਏ ਨੇ ਪਾਇਆ ਕਿ ਆਈਈਡੀ ਨੂੰ ਮੌਤ ਜਾਂ ਸੱਟ ਪਹੁੰਚਾਉਣ, ਸੰਪਤੀ ਨੂੰ ਨਸ਼ਟ ਕਰਨ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਖਤਰਾ ਪਹੁੰਚਾਉਣ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਲਗਾਇਆ ਗਿਆ ਸੀ।  -ਪੀਟੀਆਈ

Advertisement