ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IAF plane overshoots runway: ਹਵਾਈ ਫ਼ੌਜ ਦਾ ਟਰਾਂਸਪੋਰਟ ਜਹਾਜ਼ ਰਨਵੇਅ ਤੋਂ ਅਗਾਂਹ ਲੰਘਿਆ

IAF transport plane overshoots runway at Bagdogra; no casualty
ਪ੍ਰਤੀਕਾਤਮਕ ਫੋਟੋ
Advertisement

ਕਿਸੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਕੋਲਕਾਤਾ, 8 ਮਾਰਚ

Advertisement

ਭਾਰਤੀ ਹਵਾਈ ਫ਼ੌਜ (Indian Air Force) ਦਾ ਇੱਕ AN-32 ਟਰਾਂਸਪੋਰਟ ਜਹਾਜ਼ ਉੱਤਰੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਰਨਵੇਅ ਤੋਂ ਪਾਰ ਲੰਘ ਗਿਆ। ਇਹ ਜਾਣਕਾਰੀ ਇੱਕ ਰੱਖਿਆ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇੱਥੇ ਦਿੱਤੀ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ IAF ਅਧਿਕਾਰੀਆਂ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬਾਗਡੋਗਰਾ ਹਵਾਈ ਅੱਡਾ ਇੱਕ "ਸਿਵਲ ਐਨਕਲੇਵ" ਹੈ। ਇਹ ਉੱਤਰੀ ਬੰਗਾਲ ਵਿੱਚ ਸਿਲੀਗੁੜੀ ਦੇ ਨੇੜੇ ਸਥਿਤ ਹੈ।

ਸਿਵਲ ਐਨਕਲੇਵ, ਕਿਸੇ ਫੌਜੀ ਹਵਾਈ ਅੱਡੇ ਦੇ ਅੰਦਰ ਇੱਕ ਮਨੋਨੀਤ ਖੇਤਰ ਹੁੰਦਾ ਹੈ ਜੋ ਸਿਵਲ ਹਵਾਈ ਜਹਾਜ਼ਾਂ ਦੇ ਸੰਚਾਲਨ ਲਈ ਰੱਖਿਆ ਗਿਆ ਹੁੰਦਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਰਾਹੀਂ ਕਿਸੇ ਫੌਜੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ। -ਪੀਟੀਆਈ

Advertisement