IAF ਨੇ ਚੱਕਰਵਾਤ-ਪ੍ਰਭਾਵਿਤ ਸ੍ਰੀਲੰਕਾ ਵਿੱਚ ਫਸੇ 300 ਤੋਂ ਵੱਧ ਭਾਰਤੀਆਂ ਨੂੰ ਕੱਢਿਆ
ਭਾਰਤੀ ਹਵਾਈ ਸੈਨਾ (IAF) ਨੇ ਚੱਕਰਵਾਤੀ ਤੂਫ਼ਾਨ ‘ਦਿਤਵਾ’ (Cyclone Ditwah) ਕਾਰਨ ਸ੍ਰੀਲੰਕਾ ਵਿੱਚ ਫਸੇ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਪਹੁੰਚਾਇਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ IAF ਦੇ ਜਹਾਜ਼ਾਂ ਨੇ ਕੋਲੰਬੋ...
Advertisement
ਭਾਰਤੀ ਹਵਾਈ ਸੈਨਾ (IAF) ਨੇ ਚੱਕਰਵਾਤੀ ਤੂਫ਼ਾਨ ‘ਦਿਤਵਾ’ (Cyclone Ditwah) ਕਾਰਨ ਸ੍ਰੀਲੰਕਾ ਵਿੱਚ ਫਸੇ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਪਹੁੰਚਾਇਆ ਹੈ।
ਰੱਖਿਆ ਬੁਲਾਰੇ ਨੇ ਦੱਸਿਆ ਕਿ IAF ਦੇ ਜਹਾਜ਼ਾਂ ਨੇ ਕੋਲੰਬੋ ਤੋਂ ਤਿਰੂਵਨੰਤਪੁਰਮ ਲਈ ਉਡਾਣਾਂ ਭਰੀਆਂ ਅਤੇ ਉਹ ਐਤਵਾਰ ਨੂੰ ਰਾਤ 7.30 ਵਜੇ ਤੱਕ ਇੱਥੇ ਪਹੁੰਚ ਗਏ ਸਨ।
Advertisement
ਰੱਖਿਆ ਬੁਲਾਰੇ ਅਨੁਸਾਰ, IAF ਦੇ IL-76 ਅਤੇ C-130J ਹੈਵੀ ਲਿਫਟ ਕੈਰੀਅਰ, ਜੋ ਪਹਿਲਾਂ ਟਾਪੂ ਦੇਸ਼ ਵਿੱਚ ਬਚਾਅ ਸਮੱਗਰੀ ਅਤੇ NDRF ਟੀਮਾਂ ਪਹੁੰਚਾਉਣ ਲਈ ਵਰਤੇ ਗਏ ਸਨ, ਦੀ ਵਰਤੋਂ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਣ ਲਈ ਕੀਤੀ ਗਈ।
ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ, “ਕੁੱਲ 55 ਨਾਗਰਿਕਾਂ, ਜਿਨ੍ਹਾਂ ਵਿੱਚ ਭਾਰਤੀ, ਵਿਦੇਸ਼ੀ ਨਾਗਰਿਕ ਅਤੇ ਸ੍ਰੀਲੰਕਾਈ ਬਚੇ ਹੋਏ ਲੋਕ ਸ਼ਾਮਲ ਸਨ, ਨੂੰ ਸਫਲਤਾਪੂਰਵਕ ਕੋਲੰਬੋ ਲਿਜਾਇਆ ਗਿਆ। ਦਿਨ-ਰਾਤ ਕੰਮ ਕਰਦੇ ਹੋਏ, ਦੋ ਭਾਰਤੀ ਹੈਲੀਕਾਪਟਰਾਂ ਨੇ ਹੁਣ ਤੱਕ ਬਚਾਅ ਕਾਰਜਾਂ ਲਈ 12 ਤੋਂ ਵੱਧ ਉਡਾਣਾਂ ਭਰੀਆਂ ਹਨ।”
Advertisement
