ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਸ਼ ‘ਵਨਤਾਰਾ’ ਵਾਂਗ ਸਾਰੇ ਮਾਮਲੇ ਇੰਨੇ ਜਲਦੀ ਨਿਬੇੜੇ ਜਾਂਦੇ: ਜੈਰਾਮ ਰਮੇਸ਼

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਸੁਪਰੀਮ ਕੋਰਟ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਜ਼ੁਆਲੋਜੀਕਲ ਰੈਸਕਿਊ ਐਂਡ ਰੀਹੈਬੀਲੇਸ਼ਨ ਸੈਂਟਰ ‘ਵਨਤਾਰਾ’ ਨੂੰ ਕਲੀਨ ਚਿੱਟ ਦੇਣ ’ਤੇ ਵਿਅੰਗ ਕਰਦਿਆਂ ਕਿਹਾ, ‘ਕਾਸ਼ ਸਾਰੇ ਮਾਮਲੇ ਇੰਨੀ ਤੇਜ਼ੀ ਅਤੇ ਸਪੱਸ਼ਟਤਾ ਨਾਲ ਨਿਬੇੜੇ ਜਾਂਦੇ।’...
Advertisement

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਸੁਪਰੀਮ ਕੋਰਟ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਜ਼ੁਆਲੋਜੀਕਲ ਰੈਸਕਿਊ ਐਂਡ ਰੀਹੈਬੀਲੇਸ਼ਨ ਸੈਂਟਰ ‘ਵਨਤਾਰਾ’ ਨੂੰ ਕਲੀਨ ਚਿੱਟ ਦੇਣ ’ਤੇ ਵਿਅੰਗ ਕਰਦਿਆਂ ਕਿਹਾ, ‘ਕਾਸ਼ ਸਾਰੇ ਮਾਮਲੇ ਇੰਨੀ ਤੇਜ਼ੀ ਅਤੇ ਸਪੱਸ਼ਟਤਾ ਨਾਲ ਨਿਬੇੜੇ ਜਾਂਦੇ।’ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਲੰਬੀ ਦੇਰੀ ਲਈ ਜਾਣੀ ਜਾਂਦੀ ਭਾਰਤੀ ਨਿਆਂ ਪ੍ਰਣਾਲੀ ਜੇ ਚਾਹੇ ਤਾਂ ਬਹੁਤ ਤੇਜ਼ੀ ਨਾਲ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 25 ਅਗਸਤ ਨੂੰ ‘ਵਨਤਾਰਾ’ ਮਾਮਲਿਆਂ ਦੀ ਜਾਂਚ ਲਈ ਸਿਟ ਬਣਾ ਕੇ 12 ਸਤੰਬਰ ਤੱਕ ਰਿਪੋਰਟ ਦੇਣ ਦਾ ਹੁਕਮ ਦਿੱਤਾ ਸੀ। ਸਿਟ ਨੇ ਆਪਣੀ ਰਿਪੋਰਟ ‘ਸੀਲਬੰਦ ਲਿਫ਼ਾਫ਼ੇ’ ਵਿੱਚ ਜਮ੍ਹਾਂ ਕਰਵਾਈ ਅਤੇ ਸੁਪਰੀਮ ਕੋਰਟ ਨੇ 15 ਸਤੰਬਰ ਨੂੰ ਇਸ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਤੇ ਮਾਮਲਾ ਬੰਦ ਕਰ ਦਿੱਤਾ। ਰਮੇਸ਼ ਨੇ ਕਿਹਾ, ‘ਕਾਸ਼ ਸਾਰੇ ਮਾਮਲੇ ਇੰਨੀ ਤੇਜ਼ੀ ਅਤੇ ਸਪੱਸ਼ਟਤਾ ਨਾਲ ਇਸ ‘ਸੀਲਬੰਦ ਲਿਫਾਫੇ’ ਤੋਂ ਬਿਨਾਂ ਨਿਬੇੜੇ ਅਤੇ ਹੱਲ ਕੀਤੇ ਜਾਂਦੇ।

Advertisement
Advertisement
Show comments