ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਮੈਂ ਜਹਾਜ਼ ਨੂੰ ਕਰੈਸ਼ ਕਰ ਦਿਆਂਗੀ’: Luggage ਸਬੰਧੀ ਝਗੜੇ ਕਾਰਨ ਡਾਕਟਰ ਨੇ ਏਅਰ ਇੰਡੀਆ ਅਮਲੇ ਨੂੰ ਦਿੱਤੀ ਧਮਕੀ

‘I will crash the plane’: Unruly Bengaluru woman doctor threatens Air India crew after row over Luggage
Advertisement

ਜਹਾਜ਼ ਦੇ ਮੁਸਾਫ਼ਰਾਂ ਨਾਲ ਵੀ ਉਲ਼ਝ ਪਈ ਮਹਿਲਾ ਡਾਕਟਰ; ਅਮਲੇ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਸੱਦ ਕੇ ਝਗੜਾਲੂ ਡਾਕਟਰ ਨੂੰ ਜਹਾਜ਼ ਤੋਂ ਬਾਹਰ ਕਢਵਾਇਆ; ਪੁਲੀਸ ਵੱਲੋਂ ਕੇਸ ਦਰਜ

ਪੰਜਾਰੀ ਟ੍ਰਿਬਿਊਨ ਵੈੱਬ ਡੈਸਕ

Advertisement

ਚੰਡੀਗੜ੍ਹ, 20 ਜੂਨ

ਇਕ ਪਾਸੇ ਜਿਥੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਤੋਂ ਬਾਅਦ ਲੋਕ ਹਾਲੇ ਵੀ ਜਹਾਜ਼ ਵਿੱਚ ਚੜ੍ਹਨ ਤੋਂ ਡਰਦੇ ਹਨ, ਉਥੇ ਜਹਾਜ਼ ਨੂੰ ਕਰੈਸ਼ ਕਰ ਦੇਣ ਦੀ ਧਮਕੀ ਤਾਂ ਉਨ੍ਹਾਂ ਦੇ ਡਰ ਨੂੰ ਹੋਰ ਵਧਾ ਸਕਦੀ ਹੈ।

ਅਜਿਹਾ ਕੁਝ ਹੀ ਬੰਗਲੂਰੂ ਹਵਾਈ ਅੱਡੇ ਉਤੇ ਉਦੋਂ ਵਾਪਰਿਆ ਜਦੋਂ ਡਾ. ਵਿਆਸ ਹੀਰਲ ਮੋਹਨਭਾਈ (Dr Vyas Hiral Mohanbhai) ਨਾਮੀ ਇੱਕ ਮਹਿਲਾ ਡਾਕਟਰ ਨੇ ਏਅਰ ਇੰਡੀਆ ਦੀ ਇਕ ਉਡਾਣ ਦੇ ਅਮਲੇ ਨੂੰ ਜਹਾਜ਼ ਕਰੈਸ਼ ਕਰ ਦੇਣ ਦੀ ਧਮਕੀ ਦਿੱਤੀ ਅਤੇ ਇਸ ਕਾਰਨ ਅਮਲੇ ਨੂੰ ਉਸ ਨੂੰ ਜਹਾਜ਼ ਤੋਂ ਉਤਾਰਨਾ ਪਿਆ। ਆਪਣੇ ਸਾਮਾਨ ਕਾਰਨ ਅਮਲੇ ਨਾਲ ਹੋਏ ਝਗੜੇ ਕਰ ਕੇ ਲੋਹੀ ਲਾਖੀ ਹੋਈ ਡਾਕਟਰ ਨੇ ਇਹ ਧਮਕੀ ਦਿੱਤੀ ਸੀ।

ਮੋਹਨਭਾਈ ਦਾ ਉਡਾਣ ਅਮਲੇ ਨਾਲ ਉਦੋਂ ਝਗੜਾ ਹੋ ਗਿਆ ਜਦੋਂ ਉਸ ਵੱਲੋਂ ਆਪਣੀ ਸੀਟ 'ਤੇ ਜਾਣ ਤੋਂ ਪਹਿਲਾਂ ਹੀ ਆਪਣਾ ਕੈਬਿਨ ਲਗੇਜ ਵਾਲਾ ਸਾਮਾਨ ਜਹਾਜ਼ ਦੀ ਪਹਿਲੀ ਕਤਾਰ ਵਿਚ ਰੱਖਣ 'ਤੇ ਅਮਲੇ ਨੇ ਇਤਰਾਜ਼ ਕੀਤਾ। ਅਮਲੇ ਨੇ ਉਸ ਨੂੰ ਸਾਮਾਨ ਆਪਣੀ ਸੀਟ ਦੇ ਉੱਪਰਲੇ ਡੱਬੇ ਵਿੱਚ ਰੱਖਣ ਲਈ ਕਿਹਾ, ਪਰ ਉਸ ਨੇ ਇਸ ਧਿਆਨ ਨਹੀਂ ਦਿੱਤਾ ਅਤੇ ਕਥਿਤ ਤੌਰ 'ਤੇ ਚਾਲਕ ਦਲ ਨਾਲ ਝਗੜਨਾ ਸ਼ੁਰੂ ਕਰ ਦਿੱਤਾ।

ਜਦੋਂ ਉਸ ਦੇ ਕੁਝ ਹਮਸਫ਼ਰ ਮੁਸਾਫ਼ਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਥਿਤ ਤੌਰ 'ਤੇ ਮੁਸਾਫ਼ਰਾਂ ਨਾਲ ਵੀ ਉਲ਼ਝ ਪਈ। ਉਸ ਨੇ ਅਮਲੇ ਨੂੰ ਧਮਕੀ ਦਿੱਤੀ ਕਿ ਉਹ ਜਹਾਜ਼ ਨੂੰ ਕਰੈਸ਼ ਕਰ ਦੇਵੇਗੀ।

ਇਸ ਤੋਂ ਬਾਅਦ, ਕੈਪਟਨ ਅਤੇ ਚਾਲਕ ਦਲ ਨੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਬੁਲਾਇਆ, ਜਿਸ ਨੇ ਡਾਕਟਰ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ। ਰਿਪੋਰਟਾਂ ਅਨੁਸਾਰ ਪੁਲੀਸ ਸਟੇਸ਼ਨ ਲਿਜਾਏ ਜਾਣ ਤੋਂ ਬਾਅਦ ਵੀ ਔਰਤ ਇਸ ਤਰ੍ਹਾਂ ਦਾ ਵਿਹਾਰ ਕਰਦੀ ਰਹੀ। ਉਸ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement