ਮੈਨੂੰ ਵੀ ਆਫ਼ਤ ਦੀ ਮਾਰ ਪਈ: ਕੰਗਨਾ
ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਆਫ਼ਤ ਪ੍ਰਭਾਵਿਤ ਇਲਾਕਿਆਂ ਤੋਂ ਆਪਣੀ ਲਗਾਤਾਰ ਗੈਰਹਾਜ਼ਰੀ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣੌਤ ਜਦੋਂ ਮਨਾਲੀ ਦੇ ਨਾਗਰ ਪੁੱਜੀ ਤਾਂ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਉਸ ਦਾ ਕਾਲੇ ਝੰਡਿਆਂ ਨਾਲ ਸਵਾਗਤ...
Advertisement
ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਆਫ਼ਤ ਪ੍ਰਭਾਵਿਤ ਇਲਾਕਿਆਂ ਤੋਂ ਆਪਣੀ ਲਗਾਤਾਰ ਗੈਰਹਾਜ਼ਰੀ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣੌਤ ਜਦੋਂ ਮਨਾਲੀ ਦੇ ਨਾਗਰ ਪੁੱਜੀ ਤਾਂ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਉਸ ਦਾ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਅਤੇ ‘ਵਾਪਸ ਜਾਓ’ ਦੇ ਨਾਅਰੇ ਲਾਏ। ਕਾਰਕੁਨਾਂ ਨੇ ਅਦਾਕਾਰਾ ਦੇ ਹੜ੍ਹ ਦੀ ਆਫ਼ਤ ਤੋਂ 24 ਦਿਨਾਂ ਬਾਅਦ ਉਥੇ ਆਉਣ ’ਤੇ ਸਵਾਲ ਉਠਾਏ। ਪੱਤਰਕਾਰਾਂ ਨੇ ਕੰਗਨਾ ਨੂੰ ਜਦੋਂ ਹਲਕੇ ’ਚੋਂ ਲਗਾਤਾਰ ਗ਼ੈਰਹਾਜ਼ਰੀ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ, ‘ਮੈਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਓ। ਮੈਂ ਵੀ ਇਸ ਆਫ਼ਤ ਤੋਂ ਪ੍ਰਭਾਵਿਤ ਹੋਈ ਹਾਂ। ਮੇਰਾ ਇੱਥੇ ਇੱਕ ਰੈਸਤਰਾਂ ਹੈ, ਜਿੱਥੇ ਵਿਕਰੀ ਸਿਰਫ਼ 50 ਰੁਪਏ ਪ੍ਰਤੀ ਦਿਨ ਹੈ, ਜਦਕਿ ਮੈਂ ਸਟਾਫ ਨੂੰ 15 ਲੱਖ ਰੁਪਏ ਮਹੀਨਾਵਾਰ ਤਨਖਾਹ ਦਿੰਦੀ ਹਾਂ।’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕੰਗਨਾ ਦੀ ਇਸ ਟਿੱਪਣੀ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ।
Advertisement
Advertisement