ਆਈ ਲਵ ਮੁਹੰਮਦ ਵਿਵਾਦ: ਬਰੇਲੀ ਹਿੰਸਾ ਮਾਮਲੇ ਵਿੱਚ ਮੌਲਵੀ ਤੌਕੀਰ ਰਜ਼ਾ ਅਤੇ 7 ਹੋਰਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
I Love Muhammad' row: Cleric Tauqeer Raza, 7 others sent to judicial custody over violence in Bareilly ਆਈ ਲਵ ਮੁਹੰਮਦ ਮਾਮਲੇ ਵਿਚ ਪੁਲੀਸ ਨੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸਥਾਨਕ ਮੌਲਵੀ ਅਤੇ ਇਤਿਹਾਦ-ਏ-ਮਿਲਤ ਕੌਂਸਲ ਦੇ ਮੁਖੀ ਤੌਕੀਰ ਰਜ਼ਾ ਖਾਨ ਸ਼ਾਮਲ ਹਨ, ਜਿਨ੍ਹਾਂ ਦੇ ‘ਆਈ ਲਵ ਮੁਹੰਮਦ’ ਮੁਹਿੰਮ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਦੇ ਸੱਦੇ ਕਾਰਨ ਬਰੇਲੀ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਦਰਮਿਆਨ ਹਿੰਸਕ ਝੜਪ ਹੋਈ।
ਪੁਲੀ ਅਧਿਕਾਰੀ ਨੇ ਦੱਸਿਆ ਕਿ ਇੱਕ ਸਥਾਨਕ ਅਦਾਲਤ ਨੇ ਅੱਜ ਰਜ਼ਾ ਅਤੇ ਸੱਤ ਹੋਰਾਂ ਨੂੰ ਹਿੰਸਕ ਝੜਪ ਦੇ ਦੋਸ਼ ਹੇਠ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਲ੍ਹਾ ਮੈਜਿਸਟਰੇਟ ਅਵਿਨਾਸ਼ ਸਿੰਘ ਅਤੇ ਸੀਨੀਅਰ ਪੁਲੀਸ ਸੁਪਰਡੈਂਟ ਅਨੁਰਾਗ ਆਰੀਆ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਦਿੱਤੀ। ਡੀਐਮ ਸਿੰਘ ਨੇ ਕਿਹਾ ਕਿ ਬਰੇਲੀ ਹਿੰਸਾ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਮੌਲਾਨਾ ਤੌਕੀਰ ਰਜ਼ਾ ਨੂੰ ਸੱਤ ਹੋਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।