‘ਆਈ ਲਵ ਮੋਦੀ’ ਠੀਕ ਹੈ ਪਰ ‘ਆਈ ਲਵ ਮੁਹੰਮਦ’ ਕਹਿਣ ’ਤੇ ਵਿਵਾਦ ਕਿਉਂ: ਓਵਾਇਸੀ
ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੁੱਦੀਨ ਓਵਾਇਸੀ ਨੇ ਪੈਗੰਬਰ ਮੁਹੰਮਦ ਪ੍ਰਤੀ ਪਿਆਰ ਜ਼ਾਹਿਰ ਕਰਨ ’ਤੇ ਪਾਬੰਦੀ ਲਾਉਣ ’ਤੇ ਸਵਾਲ ਚੁਕਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ‘ਆਈ ਲਵ ਮੋਦੀ’ ਕਹਿਣ ਦੀ ਇਜਾਜ਼ਤ ਹੈ ਪਰ ‘ਆਈ ਲਵ ਮੁਹੰਮਦ’ ਕਹਿਣ...
Advertisement
ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੁੱਦੀਨ ਓਵਾਇਸੀ ਨੇ ਪੈਗੰਬਰ ਮੁਹੰਮਦ ਪ੍ਰਤੀ ਪਿਆਰ ਜ਼ਾਹਿਰ ਕਰਨ ’ਤੇ ਪਾਬੰਦੀ ਲਾਉਣ ’ਤੇ ਸਵਾਲ ਚੁਕਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ‘ਆਈ ਲਵ ਮੋਦੀ’ ਕਹਿਣ ਦੀ ਇਜਾਜ਼ਤ ਹੈ ਪਰ ‘ਆਈ ਲਵ ਮੁਹੰਮਦ’ ਕਹਿਣ ’ਤੇ ਵਿਵਾਦ ਕਿਉਂ ਹੁੰਦਾ ਹੈ। ਓਵਾਇਸੀ ਨੇ ਉੱਤਰ ਪ੍ਰਦੇਸ਼ ’ਚ ਈਦ-ਏ-ਮਿਲਾਦ-ਉਨ-ਨਬੀ ਜਲੂਸ ਦੌਰਾਨ ਕਥਿਤ ਤੌਰ ’ਤੇ ‘ਆਈ ਲਵ ਮੁਹੰਮਦ’ ਲਿਖੇ ਬੋਰਡ ਲਾਉਣ ਕਾਰਨ ਕੁਝ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ। ਲੋਕ ਸਭਾ ਮੈਂਬਰ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਇਹ ਦੇਸ਼ ਕਿਸ ਦਿਸ਼ਾ ’ਚ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਆਪਣੀ ਮਸਜਿਦ ਵੀ ਜਾਣਾ ਚਾਹੀਏ ਤਾਂ ਉਹ ਉਸ ਨੂੰ ਖੋਹ ਲੈਣਾ ਚਾਹੁੰਦੇ ਹਨ। ਕੋਈ ਵੀ ਇਹ ਕਹਿ ਸਕਦਾ ਹੈ ਕਿ ‘ਮੈਨੂੰ ਮੋਦੀ ਨਾਲ ਪਿਆਰ ਹੈ,’ ਪਰ ਇਹ ਨਹੀਂ ਕਹਿ ਸਕਦਾ ਕਿ ‘ਮੈਨੂੰ ਮੁਹੰਮਦ ਨਾਲ ਪਿਆਰ ਹੈ।’ ਤੁਸੀਂ ਦੇਸ਼ ਨੂੰ ਕਿਸ ਦਿਸ਼ਾ ’ਚ ਲਿਜਾਣ ਦੀ ਯੋਜਨਾ ਬਣਾ ਰਹੇ ਹੋ?’
Advertisement
Advertisement