ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Dalai Lama successor: ਮੈਨੂੰ ਹਾਲੇ 30-40 ਸਾਲ ਹੋਰ ਜਿਉਣ ਦੀ ਉਮੀਦ: ਦਲਾਈ ਲਾਮਾ

I hope to live for 30-40 years more: Dalai Lama
Advertisement

ਧਰਮਸ਼ਾਲਾ, 5 ਜੁਲਾਈ

ਤਿੱਬਤੀ ਅਧਿਆਤਮਕ ਤੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਸ਼ਨਿੱਚਰਵਾਰ ਨੂੰ ਆਪਣੇ ਉੱਤਰਾਧਿਕਾਰੀ ਦੇ ਐਲਾਨ ਸਬੰਧੀ ਅਫਵਾਹਾਂ ਨੂੰ ਰੋਕਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦੇ ਹਨ। ਐਤਵਾਰ ਨੂੰ ਮਨਾਈ ਜਾ ਰਹੀ ਆਪਣੀ 90ਵੀਂ ਜਨਮ ਵਰ੍ਹੇਗੰਢ ਤੋਂ ਪਹਿਲਾਂ ਇਸ ਸਬੰਧੀ ਮੈਕਲੋਡਗੰਜ ਦੇ ਮੁੱਖ ਦਲਾਈ ਲਾਮਾ ਮੰਦਰ, ਸੁਗਲਾਗਖਾਂਗ (Tsuglagkhang, the main Dalai Lama temple in McLeodganj) ਵਿਖੇ ਆਪਣੀ ਲੰਬੀ ਉਮਰ ਦੀ ਪ੍ਰਾਰਥਨਾ ਸਬੰਧੀ ਸਮਾਰੋਹ ਵਿੱਚ ਬੋਲਦਿਆਂ ਤੇਨਜ਼ਿਨ ਗਿਆਤਸੋ (Tenzin Gyatso) ਨੇ ਕਿਹਾ ਕਿ ਉਨ੍ਹਾਂ ਕੋਲ ‘ਸਪਸ਼ਟ ਸੰਕੇਤ’ ਹਨ ਕਿ ਅਵਲੋਕਿਤੇਸ਼ਵਰ (Avalokiteshvara) ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ।

Advertisement

ਤਿੱਬਤੀ ਅਧਿਆਤਮਿਕ ਆਗੂ ਨੇ ਕਿਹਾ, "ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਵੇਖਦਿਆਂ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਅਵਲੋਕਿਤੇਸ਼ਵਰ ਦੇ ਆਸ਼ੀਰਵਾਦ ਹਨ। ਮੈਂ ਹੁਣ ਤੱਕ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਮੈਂ ਅਜੇ ਵੀ 30-40 ਸਾਲ ਹੋਰ ਜੀਵਾਂਗਾ। ਤੁਹਾਡੀਆਂ ਪ੍ਰਾਰਥਨਾਵਾਂ ਫਲ ਦੇਣਗੀਆਂ।"

ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਹ ਅਹਿਸਾਸ ਸੀ ਕਿ ਉਨ੍ਹਾਂ ਦਾ ਅਵਲੋਕਿਤੇਸ਼ਵਰ ਨਾਲ ਇੱਕ ਮਜ਼ਬੂਤ ਰਿਸ਼ਤਾ ਹੈ। ਉਨ੍ਹਾਂ ਕਿਹਾ, "ਅਤੇ ਮੈਂ ਹੁਣ ਤੱਕ ਬੁੱਧ ਧਰਮ ਅਤੇ ਤਿੱਬਤ ਦੇ ਲੋਕਾਂ ਦੀ ਸੇਵਾ ਕਰਨ ਦੇ ਯੋਗ ਰਿਹਾ ਹਾਂ। ਅਤੇ ਫਿਰ ਵੀ ਮੈਂ 130 ਸਾਲਾਂ ਤੋਂ ਵੱਧ ਜੀਉਣ ਦੀ ਉਮੀਦ ਕਰਦਾ ਹਾਂ।"

ਤਿੱਬਤੀ ਜਲਾਵਤਨੀ ਸਰਕਾਰ ਨੇ ਇੱਥੇ 14ਵੇਂ ਦਲਾਈ ਲਾਮਾ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਹਫ਼ਤੇ ਦੀ ਲੜੀ ਦੇ ਪ੍ਰੋਗਰਾਮ ਉਲੀਕੇ ਹਨ। ਜਸ਼ਨਾਂ ਦੇ ਹਿੱਸੇ ਵਜੋਂ ਮੁੱਖ ਮੰਦਰ ਵਿੱਚ ਇੱਕ ਲੰਬੀ ਉਮਰ ਪ੍ਰਾਰਥਨਾ ਸਮਾਰੋਹ ਕੀਤਾ ਗਿਆ ਜਿਸ ਵਿੱਚ 15,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।

ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਬੁਲਾਰੇ ਤੇਨਜ਼ਿਨ ਲਕਸ਼ੇ (Tenzin Lekshay) ਦੇ ਅਨੁਸਾਰ ਮੰਦਰ ਵਿੱਚ ਸ਼ਰਧਾਲੂਆਂ, ਤਿੱਬਤੀ ਬੁੱਧ ਧਰਮ ਦੇ ਵੱਖ-ਵੱਖ ਸੰਪਰਦਾਵਾਂ ਦੇ ਪ੍ਰਤੀਨਿਧੀਆਂ, ਵੱਖ-ਵੱਖ ਮੱਠਾਂ ਦੇ ਸੀਨੀਅਰ ਲਾਮਿਆਂ ਦੀ ਭੀੜ ਸੀ।

ਇਸ ਮੌਕੇ ਦਲਾਈ ਲਾਮਾ ਨੇ ਚੀਨੀ ਨੇਤਾ ਮਾਓ ਜ਼ੇ-ਤੁੰਗ (Chinese leader Mao Zedong) ਨਾਲ ਮੁਲਾਕਾਤ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦਾ ਮਸ਼ਹੂਰ ਕਲ ਹੈ: "ਧਰਮ ਜ਼ਹਿਰ ਹੈ।" ਅਧਿਆਤਮਿਕ ਨੇਤਾ ਨੇ ਕਿਹਾ, "...ਪਰ ਮੈਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ, ਇਸ ਲਈ ਉਨ੍ਹਾਂ ਨੇ ਅਸਲ ਵਿੱਚ ਬਹੁਤ ਬੁਰੀ ਨਜ਼ਰ ਨਾਲ ਤੱਕਿਆ, ਪਰ ਮੈਂ ਕੋਈ ਪ੍ਰਤੀਕਰਮ ਨਹੀਂ ਦਿੱਤਾ। ਅਤੇ ਮੈਨੂੰ ਤਰਸ ਆਇਆ। ਫਿਰ ਬਾਅਦ ਵਿੱਚ ਮੈਂ ਨਹਿਰੂ ਨੂੰ ਮਿਲਿਆ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਮੈਂ ਉਨ੍ਹਾਂ ਲੋਕਾਂ ਨੂੰ ਵੀ ਮਿਲਿਆ ਹਾਂ ਜਿਨ੍ਹਾਂ ਨੂੰ ਧਰਮ ਵਿੱਚ ਦਿਲਚਸਪੀ ਹੈ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਧਰਮ ਵਿੱਚ ਦਿਲਚਸਪੀ ਨਹੀਂ ਹੈ।" -ਪੀਟੀਆਈ

Advertisement