ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਰਜ਼ ਨਹੀਂ ਛੱਡ ਸਕਦਾ, ਮੇਰਾ ਅਤੀਤ ਇਸ ਦਾ ਸਬੂਤ: ਧਨਖੜ

ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਉਹ ਫਰਜ਼ ਨੂੰ ਬਾਕੀ ਚੀਜ਼ਾਂ ਤੋਂ ਉੱਪਰ ਰੱਖਦੇ ਹਨ ਅਤੇ ਉਨ੍ਹਾਂ ਦਾ ਹਾਲੀਆ ਅਤੀਤ ਇਸ ਦਾ ਸਬੂਤ ਹੈ। ਧਨਖੜ, ਜਿਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ...
Advertisement

ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਉਹ ਫਰਜ਼ ਨੂੰ ਬਾਕੀ ਚੀਜ਼ਾਂ ਤੋਂ ਉੱਪਰ ਰੱਖਦੇ ਹਨ ਅਤੇ ਉਨ੍ਹਾਂ ਦਾ ਹਾਲੀਆ ਅਤੀਤ ਇਸ ਦਾ ਸਬੂਤ ਹੈ।

ਧਨਖੜ, ਜਿਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ, ਨੇ ਸ਼ੁੱਕਰਵਾਰ ਨੂੰ ਇੱਥੇ ਸੀਨੀਅਰ ਆਰਐੱਸਐੱਸ ਕਾਰਜਕਰਤਾ ਮਨਮੋਹਨ ਵੈਦਿਆ ਵੱਲੋਂ ਲਿਖੀ ਇੱਕ ਕਿਤਾਬ ਦੇ ਰਿਲੀਜ਼ ਮੌਕੇ ਅਸਤੀਫ਼ੇ ਤੋਂ ਬਾਅਦ ਆਪਣਾ ਪਹਿਲਾ ਜਨਤਕ ਭਾਸ਼ਣ ਦਿੱਤਾ।

Advertisement

ਭਾਸ਼ਣ ਦੌਰਾਨ — ਜਿੱਥੇ ਉਨ੍ਹਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਫਲਸਫੇ ਅਤੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ — ਇੱਕ ਵਿਅਕਤੀ ਉਨ੍ਹਾਂ ਕੋਲ ਆਇਆ, ਜ਼ਾਹਰ ਤੌਰ ’ਤੇ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਕਿ ਉਨ੍ਹਾਂ ਨੂੰ ਸ਼ਾਮ 7.30 ਵਜੇ ਦਿੱਲੀ ਵਾਪਸ ਜਾਣ ਵਾਲੀ ਫਲਾਈਟ ਫੜਨੀ ਹੈ।

ਸਾਬਕਾ ਉਪ ਰਾਸ਼ਟਰਪਤੀ ਨੇ ਫਿਰ ਦਰਸ਼ਕਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਇੱਕ ਫਲਾਈਟ ਫੜਨੀ ਹੈ ਅਤੇ ਰਹੱਸਮਈ ਢੰਗ ਨਾਲ ਕਿਹਾ, ‘‘ਮੈਂ ਜਹਾਜ਼ ਫੜਨ ਲਈ ਆਪਣਾ ਫਰਜ਼ ਨਹੀਂ ਛੱਡ ਸਕਦਾ ਅਤੇ ਦੋਸਤੋ, ਮੇਰਾ ਹਾਲੀਆ ਅਤੀਤ ਇਸ ਦਾ ਸਬੂਤ ਹੈ।’’ ਇਸ ਟਿੱਪਣੀ ’ਤੇ ਦਰਸ਼ਕਾਂ ਵਿੱਚ ਖੂਬ ਹਾਸਾ ਗੂੰਜਿਆ।

ਧਨਖੜ ਨੇ ਕਿਹਾ ਕਿ ਇਹ ਕਿਤਾਬ ਉਸ ਪ੍ਰਚਾਰ ਦਾ ਖੰਡਨ ਕਰਦੀ ਹੈ ਜੋ ਆਰਐੱਸਐੱਸ ਨੂੰ ਇੱਕ ਅਤਿ-ਸੱਜੇਪੱਖੀ ਸੰਗਠਨ ਵਜੋਂ ਦਰਸਾਉਂਦਾ ਹੈ ਅਤੇ ਇਸ ਨੂੰ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦਾ ਹੈ, ਭਾਵੇਂ ਕਿ ਇਹ ਇੱਕ ਬੇਬੁਨਿਆਦ ਦੋਸ਼ ਹੈ। ਪੀਟੀਆਈ

Advertisement
Tags :
Jagdeep DhankhadPunjabi NewsPunjabi Tribune
Show comments