ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿੰਦੀ ਦਾ ਵਿਰੋਧ ਨਹੀਂ ਕਰਦੇ ਪਰ ਇਸ ਨੂੰ ਥੋਪਣ ਦੇ ਖ਼ਿਲਾਫ਼ ਹਾਂ: ਊਧਵ ਠਾਕਰੇ Uddhav Thackeray

We don't oppose Hindi, but only its imposition: Uddhav amid 'GR burning' protest; ਸ਼ਿਵ ਸੈਨਾ (ਯੂਬੀਟੀ) ਨੇ ਸਕੂਲਾਂ ਲਈ ਤਿੰਨ-ਭਾਸ਼ਾ ਨੀਤੀ ਸਬੰਧੀ ਹੁਕਮਾਂ ਦਾ ਵਿਰੋਧ ਕੀਤਾ
Advertisement

ਮੁੰਬਈ, 29 ਜੂਨ

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਦੀ ਦਾ ਵਿਰੋਧ ਨਹੀਂ ਕਰਦੀ ਬਲਕਿ ਇਸ ‘ਥੋਪੇ ਜਾਣ’ ਦੇ ਖ਼ਿਲਾਫ਼ ਹੈ। ਦੱਖਣੀ ਮੁੰਬਈ ’ਚ ਇੱਕ ਵਿਰੋਧ ਪ੍ਰਦਰਸ਼ਨ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਠਾਕਰੇ ਨੇ ਇਹ ਟਿੱਪਣੀ ਕੀਤੀ। ਇਸ ਪ੍ਰਦਰਸ਼ਨ ਦੌਰਾਨ 17 ਜੂਨ ਦੇ ਹੁਕਮ ਦੀਆਂ ਕਾਪੀਆਂ ਸਾੜੀਆਂ ਗਈਆਂ ਜਿਸ ਵਿੱਚ ਸਕੂਲਾਂ ਲਈ ਤਿੰਨ ਭਾਸ਼ਾ ਨੀਤੀ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ। ਸ਼ਿਵ ਸੈਨਾ (ਊਧਵ ਬਾਲ ਠਾਕਰੇ) Shiv Sena (UBT) ਨੇ ਪੂਰੇ ਸੂਬੇ ’ਚ ਅਜਿਹੇ ਪ੍ਰਦਰਸ਼ਨ ਕੀਤੇ।

Advertisement

ਊਧਵ ਠਾਕਰੇ ਨੇ ਆਖਿਆ, ‘‘ਅਸੀਂ ਸਰਕਾਰੀ ਹੁਕਮ ਦੀਆਂ ਕਾਪੀਆਂ ਸਾੜੀਆਂ ਹਨ, ਜਿਸ ਦਾ ਮਤਲਬ ਹੈ ਕਿ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਹਿੰਦੀ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਇਸ ਨੂੰ ਥੋਪਣ ਦੀ ਇਜਾਜ਼ਤ ਨਹੀਂ ਦਿਆਂਗੇ। ਮਰਾਠੀ ਨਾਲ ਬੇਇਨਸਾਫ਼ੀ ਹੋਈ ਹੈ। ਸਵਾਲ ਇਹ ਹੈ ਕਿ ਤੁਸੀਂ ਵਿਦਿਆਰਥੀਆਂ ’ਤੇ ਕਿੰਨਾ ਦਬਾਅ ਪਾਉਣ ਜਾ ਰਹੇ ਹੋ।’’

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ 5 ਜੁਲਾਈ ਨੂੰ ਲਾਇਆ ਜਾਣ ਵਾਲ ‘ਮੋਰਚਾ’ ਬਹੁਤ ਵੱਡਾ ਹੋਵੇਗਾ। ਇਹ ਮੋਰਚਾ ਉਨ੍ਹਾਂ ਦੀ ਪਾਰਟੀ ਅਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (Maharashtra Navnirman Sena) ਵੱਲੋਂ ਸਾਂਝੇ ਤੌਰ ’ਤੇ ਲਾਇਆ ਜਾਵੇਗਾ।

ਸਰਕਾਰ ਨੇ 17 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮਰਾਠੀ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਿੰਦੀ ‘ਆਮ ਰੂਪ ਵਿੱਚ’ ਤੀਜੀ ਭਾਸ਼ਾ ਵਜੋਂ ਪੜ੍ਹਾਈ ਜਾਵੇਗੀ।

ਇਸ ਦੌਰਾਨ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਹਿੰਦੀ ‘ਥੋਪਣ’ ਵਾਲਾ ਸਰਕਾਰੀ ਹੁਕਮ ਵਾਪਸ ਲੈ ਜਾਣ ’ਤੇ 5 ਜੁਲਾਈ ਨੂੰ ਸ਼ਿਵ ਸੈਨਾ (ਯੂਬੀਟੀ) ਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵੱਲੋਂ 5 ਜੁਲਾਈ ਨੂੰ ਕੀਤਾ ਜਾਣ ਵਾਲਾ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ ਹੈ।

-ਪੀਟੀਆਈ

 

 

Advertisement