ਪੱਛੜੇ ਭਾਈਚਾਰਿਆਂ ਦੇ ਹੱਕ ਯਕੀਨੀ ਬਣਾਉਣ ਲਈ ਦ੍ਰਿੜ੍ਹ ਹਾਂ: ਰਾਹੁਲ ਗਾਂਧੀ
'ਅਤਿ ਪਛੜਿਆ ਨਿਆਂ ਸੰਕਲਪ' ਸ਼ੁਰੂ ਕਰਨ ਤੋਂ ਇੱਕ ਦਿਨ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਭਾਵੇਂ ਕਿੰਨੇ ਵੀ ‘ਝੂਠ ਅਤੇ ਧਿਆਨ ਭਟਕਾਉਣ’ ਵਾਲੇ ਕੰਮ ਕਰੇ, ਮਹਾਗਠਬੰਧਨ ਅਤਿ ਪੱਛੜੇ, ਦਲਿਤ, ਕਬਾਇਲੀ, ਘੱਟ ਗਿਣਤੀ ਅਤੇ ਪੱਛੜੇ...
Advertisement
'ਅਤਿ ਪਛੜਿਆ ਨਿਆਂ ਸੰਕਲਪ' ਸ਼ੁਰੂ ਕਰਨ ਤੋਂ ਇੱਕ ਦਿਨ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਭਾਵੇਂ ਕਿੰਨੇ ਵੀ ‘ਝੂਠ ਅਤੇ ਧਿਆਨ ਭਟਕਾਉਣ’ ਵਾਲੇ ਕੰਮ ਕਰੇ, ਮਹਾਗਠਬੰਧਨ ਅਤਿ ਪੱਛੜੇ, ਦਲਿਤ, ਕਬਾਇਲੀ, ਘੱਟ ਗਿਣਤੀ ਅਤੇ ਪੱਛੜੇ ਭਾਈਚਾਰਿਆਂ ਲਈ ਪੂਰੇ ਅਧਿਕਾਰ ਯਕੀਨੀ ਬਣਾਉਣ ਲਈ ਦ੍ਰਿੜ੍ਹ ਹੈ।
ਬੁੱਧਵਾਰ ਨੂੰ ਗਾਂਧੀ ਨੇ ਬਿਹਾਰ ਦੇ ਸੰਖਿਆਤਮਕ ਤੌਰ ’ਤੇ ਸ਼ਕਤੀਸ਼ਾਲੀ ਅਤਿ ਪਿਛੜੇ ਵਰਗਾਂ (EBCs) ਨਾਲ ਸੰਪਰਕ ਕੀਤਾ ਅਤੇ ਵਾਅਦਾ ਕੀਤਾ ਕਿ ਜੇ 'ਇੰਡੀਆ' (INDIA) ਗਠਜੋੜ ਸੂਬੇ ਵਿੱਚ ਸੱਤਾ ਵਿੱਚ ਆਉਂਦਾ ਹੈ, ਤਾਂ ਐੱਸ.ਸੀ./ਐੱਸ.ਟੀ. ਐਕਟ ਦੀ ਤਰਜ਼ 'ਤੇ ਅੱਤਿਆਚਾਰਾਂ ਤੋਂ ਸੁਰੱਖਿਆ ਲਈ ਕਾਨੂੰਨ ਬਣਾਇਆ ਜਾਵੇਗਾ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਆਰ.ਜੇ.ਡੀ. ਦੇ ਤੇਜਸਵੀ ਯਾਦਵ ਸਮੇਤ ਮਹਾਗਠਬੰਧਨ ਦੇ ਹੋਰ ਸਹਿਯੋਗੀਆਂ ਨਾਲ ਇਥੇ ਸਮਾਗਮ ਵਿੱਚ ਹਿੱਸਾ ਲਿਆ।
Advertisement
Advertisement