ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੰਗਰੀ ਦੇ ਲੇਖਕ ਲਾਸਜ਼ਲੋ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ

ਅਰਨੇਸਟ, ਐਲਬਰਟ ਕੈਮਸ ਅਤੇ ਟੋਨੀ ਮੌਰਿਸਨ ਵਰਗੀਆਂ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਲਾਸਜ਼ੋਲ
Advertisement

ਹੰਗਰੀ ਦੇ ਲੇਖਕ ਲਾਸਜ਼ਲੋ ਕ੍ਰਾਸਜ਼ਨਾਹੋਰਕਈ ਨੂੰ ਇਸ ਸਾਲ ਸਾਹਿਤ ਦਾ ਨੋਬੇਲ ਪੁਰਸਕਾਰ ਦਿੱਤਾ ਜਾਵੇਗਾ। ਇਹ ਐਲਾਨ ਅੱਜ ਕੀਤਾ ਗਿਆ। ਨੋਬੇਲ ਕਮੇਟੀ ਮੁਤਾਬਕ ਉਨ੍ਹਾਂ ਦੀ ‘ਦਿਲਚਸਪ ਅਤੇ ਦੂਰਦਰਸ਼ੀ ਰਚਨਾ’ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕ੍ਰਾਸਜ਼ਨਾਹੋਰਕਈ ਇਸ ਦੇ ਨਾਲ ਹੀ ਇਸ ਵੱਕਾਰੀ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਅਰਨੇਸਟ ਹੇਮਿੰਗਵੇਅ, ਐਲਬਰਟ ਕੈਮਸ ਅਤੇ ਟੋਨੀ ਮੌਰਿਸਨ ਵਰਗੀਆਂ ਸਾਹਿਤਕ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਸਵੀਡਿਸ਼ ਅਕਾਦਮੀ ਦੀ ਨੋਬੇਲ ਕਮੇਟੀ ਵੱਲੋਂ ਹੁਣ ਤੱਕ ਕੁੱਲ 121 ਜੇਤੂਆਂ ਨੂੰ ਸਾਹਿਤ ਦੇ ਖੇਤਰ ਵਿੱਚ ਇਹ ਪੁਰਸਕਾਰ 117 ਵਾਰ ਦਿੱਤਾ ਜਾ ਚੁੱਕਾ ਹੈ। ਪਿਛਲੇ ਵਰ੍ਹੇ ਦਾ ਪੁਰਸਕਾਰ ਦੱਖਣੀ ਕੋਰੀਆ ਦੀ ਲੇਖਿਕਾ ਹਾਨ ਕਾਂਗ ਨੂੰ ਉਨ੍ਹਾਂ ਦੀ ਉਸ ਰਚਨਾ ਲਈ ਦਿੱਤਾ ਗਿਆ ਸੀ ਜਿਸ ਬਾਰੇ ਕਮੇਟੀ ਨੇ ਕਿਹਾ ਸੀ, ‘‘ਉਹ ਇਤਿਹਾਸਕ ਸਦਮਿਆਂ ਦਾ ਸਾਹਮਣਾ ਕਰਦੀ ਹੈ ਅਤੇ ਮਨੁੱਖੀ ਜੀਵਨ ਦੀ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ।’’ ਮੈਡੀਸਨ, ਫਿਜ਼ੀਕਸ ਤੇ ਰਸਾਇਣ ਦੇ ਖੇਤਰ ਵਿੱਚ 2025 ਦੇ ਨੋਬੇਲ ਪੁਰਸਕਾਰਾਂ ਦੇ ਐਲਾਨ ਤੋਂ ਬਾਅਦ, ਸਾਹਿਤ ਦਾ ਪੁਰਸਕਾਰ ਇਸ ਹਫ਼ਤੇ ਐਲਾਨਿਆ ਜਾਣ ਵਾਲਾ ਚੌਥਾ ਪੁਰਸਕਾਰ ਹੈ।’’

ਨੋਬੇਲ ਸ਼ਾਂਤੀ ਪੁਰਸਕਾਰ ਦੇ ਜੇਤੂ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਸ ਪੁਰਸਕਾਰ ਲਈ ਚੁਣੇ ਜਾਣ ਦੀ ਸੰਭਾਵਨਾ ਘੱਟ ਹੀ ਹੈ। ਹਾਲਾਂਕਿ, ਉਨ੍ਹਾਂ ਨੇ ਹਾਲ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧਾਂ ਨੂੰ ਕਿਹਾ ਸੀ, ‘‘ਹਰ ਕੋਈ ਕਹਿੰਦਾ ਹੈ ਕਿ ਮੈਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ।’’ ਆਖ਼ਰੀ ਨੋਬੇਲ, ਅਰਥਸ਼ਾਸਤਰ ਦਾ ਨੋਬੇਲ ਮੈਮੋਰੀਅਲ ਪੁਰਸਕਾਰ ਸੋਮਵਾਰ ਨੂੰ ਐਲਾਨਿਆ ਜਾਵੇਗਾ। ਨੋਬੇਲ ਪੁਰਸਕਾਰ ਸਮਾਰੋਹ 10 ਦਸੰਬਰ ਨੂੰ ਕਰਵਾਏ ਜਾਂਦੇ ਹਨ।

Advertisement

Advertisement
Show comments