ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਕਾਰਨ ਮਕਾਨ ਡਿੱਗਿਆ; ਔਰਤ ਤੇ 3 ਧੀਆਂ ਦੀ ਮੌਤ

ਜੰਮੂ, 3 ਮਾਰਚ ਜੰਮੂ-ਕਸ਼ਮੀਰ ਦੇ ਰਿਆਸੀ ’ਚ 'ਕੱਚਾ' ਮਕਾਨ ਢਹਿ ਜਾਣ ਕਾਰਨ ਇਕ ਔਰਤ ਅਤੇ ਉਸ ਦੀਆਂ ਦੋ ਤੋਂ ਪੰਜ ਸਾਲ ਦੀ ਉਮਰ ਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ 1 ਅਤੇ 2 ਮਾਰਚ ਨੂੰ...
Advertisement

ਜੰਮੂ, 3 ਮਾਰਚ

ਜੰਮੂ-ਕਸ਼ਮੀਰ ਦੇ ਰਿਆਸੀ ’ਚ 'ਕੱਚਾ' ਮਕਾਨ ਢਹਿ ਜਾਣ ਕਾਰਨ ਇਕ ਔਰਤ ਅਤੇ ਉਸ ਦੀਆਂ ਦੋ ਤੋਂ ਪੰਜ ਸਾਲ ਦੀ ਉਮਰ ਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ 1 ਅਤੇ 2 ਮਾਰਚ ਨੂੰ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ। ਜੰਮੂ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਰਿਹਾਇਸ਼ੀ ਮਕਾਨਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਰਿਆਸੀ ਘਟਨਾ 'ਚ ਫੱਲਾ ਅਖਤਰ (30), ਉਸ ਦੀਆਂ ਧੀਆਂ ਨਸੀਮਾ (5), ਸਫੀਨਾ ਕੌਸਰ (3) ਅਤੇ ਸਮਰੀਨ ਕੌਸਰ (2) ਦੀ ਉਸ ਸਮੇਂ ਮੌਤ ਹੋ ਗਈ ਜਦੋਂ ਚਸਾਨਾ ਤਹਿਸੀਲ ਦੇ ਕੁੰਦਰਧਨ ਮੋਹਰਾ ਪਿੰਡ 'ਚ ਉਨ੍ਹਾਂ ਦਾ ਘਰ ਭਾਰੀ ਮੀਂਹ ਕਾਰਨ ਢਹਿ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਦੋ ਬਜ਼ੁਰਗ ਮੈਂਬਰਾਂ ਕਾਲੂ ਅਤੇ ਉਸ ਦੀ ਪਤਨੀ ਬਾਨੋ ਬੇਗਮ ਨੂੰ ਇਸ ਘਟਨਾ ਵਿੱਚ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬਚਾਅ ਕਰਮੀਆਂ ਨੇ ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢ ਲਿਆ ਹੈ।

Advertisement

Advertisement