ਆਸ ਹੈ ਮੋਦੀ ਮੌਨਸੂਨ ਸੈਸ਼ਨ ’ਚ ਚੀਨ ਬਾਰੇ ਚਰਚਾ ਕਰਨਗੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਸੰਸਦ ’ਚ ਚੀਨ ਬਾਰੇ ਵਿਸਥਾਰਤ ਚਰਚਾ ਦੀ ਮੰਗ ਕਰ ਰਹੀ ਹੈ ਅਤੇ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਮੌਨਸੂਨ ਸੈਸ਼ਨ ’ਚ ਇਸ ’ਤੇ ਚਰਚਾ ਲਈ ਸਹਿਮਤ...
Advertisement
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਸੰਸਦ ’ਚ ਚੀਨ ਬਾਰੇ ਵਿਸਥਾਰਤ ਚਰਚਾ ਦੀ ਮੰਗ ਕਰ ਰਹੀ ਹੈ ਅਤੇ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਮੌਨਸੂਨ ਸੈਸ਼ਨ ’ਚ ਇਸ ’ਤੇ ਚਰਚਾ ਲਈ ਸਹਿਮਤ ਹੋਣਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਚੀਨ ਕਾਰਨ ਕੌਮੀ ਸੁਰੱਖਿਆ ਨੂੰ ਦਰਪੇਸ਼ ਖਤਰੇ ਤੇ ਆਰਥਿਕ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਬਿਆਨ ਦਾ ਜ਼ਿਕਰ ਕਰਦਿਆਂ ਐਕਸ ’ਤੇ ਕਿਹਾ, ‘ਅੱਜ ਪ੍ਰਧਾਨ ਮੰਤਰੀ ਵੱਲੋਂ ਚੀਨ ਨੂੰ ਦਿੱਤੀ ਗਈ ਕਲੀਨ ਚਿੱਟ ਦੀ ਪੰਜਵੀਂ ਵਰ੍ਹੇਗੰਢ ਹੈ। ਉਨ੍ਹਾਂ 15 ਜੂਨ 2020 ਨੂੰ ਗਲਵਾਨ ’ਚ ਦੇਸ਼ ਲਈ ਸਾਡੇ 20 ਬਹਾਦਰ ਜਵਾਨਾਂ ਵੱਲੋਂ ਆਪਣੀ ਜਾਨ ਦੀ ਕੁਰਬਾਨੀ ਦਿੱਤੇ ਜਾਣ ਤੋਂ ਸਿਰਫ਼ ਚਾਰ ਦਿਨ ਬਾਅਦ ਕਿਹਾ ਸੀ ਕਿ ਸਾਡੀ ਸਰਹੱਦ ਅੰਦਰ ਕੋਈ ਦਾਖਲ ਨਹੀਂ ਹੋਇਆ।’ -ਪੀਟੀਆਈ
Advertisement
Advertisement