Hong Kong fire: ਭਿਆਨਕ ਅੱਗ ਬੁਝਾਉਣ ਲਈ ਦੂਜੇ ਦਿਨ ਵੀ ਮੁਸ਼ੱਕਤ ਜਾਰੀ, 94 ਮੌਤਾਂ
ਤਾਈ ਪੋ ਜ਼ਿਲ੍ਹੇ, ਜੋ ਕਿ ਹਾਂਗਕਾਂਗ ਦੀ ਮੁੱਖ ਭੂਮੀ ਨਾਲ ਲੱਗਦੀ ਉੱਤਰੀ ਸਬਅਰਬ ਹੈ, ਵਿੱਚ ਹਜ਼ਾਰਾਂ ਲੋਕਾਂ ਦੇ ਰਹਿਣ ਵਾਲੇ ਸੰਘਣੀ ਇਮਾਰਤਾਂ ਦੇ ਸਮੂ ਵੈਂਗ ਫੁਕ ਕੋਰਟ ਕੰਪਲੈਕਸ ਵਿੱਚੋਂ ਕੁਝ ਖਿੜਕੀਆਂ ’ਚੋਂ ਸੰਘਣਾ ਧੂੰਆਂ ਨਿਕਲ ਰਿਹਾ ਸੀ ਅਤੇ ਬਚਾਅ ਕਰਮੀ ਫਲੈਸ਼ਲਾਈਟਾਂ ਲੈ ਕੇ ਸੜੀਆਂ ਹੋਈਆਂ ਇਮਾਰਤਾਂ ਵਿੱਚ ਅਪਾਰਟਮੈਂਟਾਂ ਦੀ ਤਲਾਸ਼ੀ ਲੈ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਫਾਇਰਫਾਈਟਰ ਅਜੇ ਵੀ ਕੁਝ ਅਪਾਰਟਮੈਂਟਾਂ ’ਤੇ ਕੰਮ ਕਰ ਰਹੇ ਸਨ ਅਤੇ ਸੱਤ ਇਮਾਰਤਾਂ ਦੀਆਂ ਸਾਰੀਆਂ ਯੂਨਿਟਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ।
ਫਾਇਰ ਸਰਵਿਸਿਜ਼ ਓਪਰੇਸ਼ਨਜ਼ ਦੇ ਡਿਪਟੀ ਡਾਇਰੈਕਟਰ ਡੇਰੇਕ ਆਰਮਸਟ੍ਰਾਂਗ ਚੈਨ ਨੇ ਕਿਹਾ, “ਸਾਡਾ ਅੱਗ ਬੁਝਾਊ ਅਭਿਆਨ ਲਗਪਗ ਪੂਰਾ ਹੋ ਚੁੱਕਾ ਹੈ।” ਉਨ੍ਹਾਂ ਕਿਹਾ ਕਿ ਫਾਇਰਫਾਈਟਰ ਮਲਬੇ ਅਤੇ ਅੰਗਾਰਿਆਂ ਨੂੰ ਭੜਕਣ ਤੋਂ ਰੋਕਣ ਲਈ ਸਖ਼ਤ ਮਿਹਨਤ ਕਰ ਰਹੇ ਸਨ। ਅੱਗੇ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਹੈ।”
ਇਹ ਅਸਪਸ਼ਟ ਸੀ ਕਿ ਕਿੰਨੇ ਲੋਕ ਅਜੇ ਵੀ ਲਾਪਤਾ ਜਾਂ ਫਸੇ ਹੋਏ ਹਨ। ਹਾਂਗਕਾਂਗ ਦੇ ਨੇਤਾ ਜੌਨ ਲੀ ਨੇ ਕਿਹਾ ਕਿ ਵੀਰਵਾਰ ਨੂੰ ਤੜਕੇ 279 ਲੋਕਾਂ ਨਾਲ ਸੰਪਰਕ ਟੁੱਟ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਲਾਪਤਾ ਲੋਕਾਂ, ਤਬਾਹ ਹੋਈਆਂ ਇਮਾਰਤਾਂ ਦੇ ਅੰਦਰ ਕਿੰਨੇ ਲੋਕ ਸਨ ਬਾਰੇ ਕੋਈ ਅਪਡੇਟ ਨਹੀਂ ਦਿੱਤਾ।
ਜਾਰੀ ਵੀਡੀਓ ਵਿੱਚ ਬਚਾਅ ਕਰਮੀਆਂ ਨੂੰ ਹਨੇਰੇ ਵਿੱਚ ਕੁਝ ਅਪਾਰਟਮੈਂਟਾਂ ਵਿੱਚ ਖੋਜ ਕਰਦੇ ਦਿਖਾਇਆ ਗਿਆ ਹੈ। ਹਾਲਾਂਕਿ ਹੁਣ ਪੂਰਾ ਕੰਪਲੈਕਸ ਜ਼ਿਆਦਾਤਰ ਕਾਲਾ ਹੋ ਚੁੱਕਾ ਹੈ, ਫਿਰ ਵੀ ਕਈ ਖਿੜਕੀਆਂ ਦੇ ਅੰਦਰੋਂ ਸੰਤਰੀ ਰੰਗ ਦੀਆਂ ਅੱਗਾਂ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ।
ਮਨੁੱਖੀ ਹੱਤਿਆ ਦੇ ਸ਼ੱਕ ਵਿੱਚ ਤਿੰਨ ਗ੍ਰਿਫਤਾਰ
ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਗੈਰ-ਇਰਾਦਤਨ ਕਤਲ ਦੇ ਸ਼ੱਕ ਵਿੱਚ ਇੱਕ ਉਸਾਰੀ ਕੰਪਨੀ ਦੇ ਡਾਇਰੈਕਟਰ ਅਤੇ ਇੱਕ ਇੰਜੀਨੀਅਰਿੰਗ ਸਲਾਹਕਾਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸਿੱਧੇ ਤੌਰ 'ਤੇ ਉਸ ਕੰਪਨੀ ਦਾ ਨਾਮ ਨਹੀਂ ਦੱਸਿਆ ਜਿੱਥੇ ਉਹ ਕੰਮ ਕਰਦੇ ਹਨ।
ਪੁਲੀਸ ਦੀ ਸੀਨੀਅਰ ਸੁਪਰਡੈਂਟ ਆਈਲੀਨ ਚੁੰਗ ਨੇ ਕਿਹਾ, "ਸਾਡੇ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਉਸਾਰੀ ਕੰਪਨੀ ਦੇ ਇੰਚਾਰਜ ਬਹੁਤ ਲਾਪਰਵਾਹ ਸਨ।" ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉੱਚੀ ਇਮਾਰਤਾਂ ਦੀਆਂ ਬਾਹਰੀ ਕੰਧਾਂ 'ਤੇ ਕੁਝ ਸਮੱਗਰੀ ਅੱਗ ਪ੍ਰਤੀਰੋਧ ਮਾਪਦੰਡਾਂ 'ਤੇ ਖਰੀ ਨਹੀਂ ਉੱਤਰੀ, ਜਿਸ ਨਾਲ ਅੱਗ ਅਸਾਧਾਰਨ ਤੌਰ 'ਤੇ ਤੇਜ਼ੀ ਨਾਲ ਫੈਲੀ। -ਏਪੀ
