ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ: ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸਕੂਲ-ਕਾਲਜ ਬੰਦ, ਆਵਾਜਾਈ ਠੱਪ

ਭਾਰਤੀ ਮੌਸਮ ਵਿਭਾਗ ਨੇ ਹੋਰ ਮੀਂਹ ਦੀ ਚਿਤਾਵਨੀ ਦਿੱਤੀ
ਨਾਲਾਗੜ੍ਹ ਸਬ-ਡਿਵੀਜ਼ਨ ਵਿੱਚ ਟੁੱਟੇ ਮਾਨਪੁਰਾ-ਦਾਵਨੀ ਪੁਲ ਦੀ ਤਸਵੀਰ । ਫੋਟੋ ਆਦਿਤਿਆ ਚੱਢਾ
Advertisement

 

ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਸਵੇਰੇ ਮੌਸਮ ਦੀ ਚਿਤਾਵਨੀ ਜਾਰੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਸਥਾਨਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਘੰਟਿਆਂ ਦੌਰਾਨ ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਤੇਜ਼ ਤੋਂ ਬਹੁਤ ਤੇਜ਼ ਮੀਂਹ ਦੇ ਕਈ ਦੌਰ ਪੈਣ ਦੀ ਬਾਰੇ ਕਿਹਾ ਹੈ। ਇਸ ਤੋਂ ਇਲਾਵਾ ਚੰਬਾ, ਕਾਂਗੜਾ, ਹਮੀਰਪੁਰ, ਊਨਾ, ਲਾਹੌਲ ਅਤੇ ਸਪੀਤੀ, ਕਿੰਨੌਰ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ।

Advertisement

ਸ਼ਿਮਲਾ ਵਿੱਚ ਭਾਰੀ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ ਅਤੇ ਇਸ ਕਾਰਨ ਜ਼ਿਲ੍ਹੇ ਦੇ ਕਈ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਛੇ ਉਪ-ਮੰਡਲਾਂ - ਚੋਪਾਲ, ਕੁਮਾਰਸੈਨ, ਰਾਮਪੁਰ, ਸੁੰਨੀ, ਜੁਬਲ ਅਤੇ ਥਿਓਗ - ਦੇ ਅਧਿਕਾਰੀਆਂ ਨੇ 6 ਅਗਸਤ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ, ਆਈਟੀਆਈਜ਼ ਅਤੇ ਆਂਗਣਵਾੜੀਆਂ ਸਮੇਤ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਚੋਪਾਲ, ਕੁਮਾਰਸੈਨ, ਰਾਮਪੁਰ, ਸੁੰਨੀ ਅਤੇ ਜੁਬਲ ਉਪ-ਮੰਡਲਾਂ ਵਿੱਚ ਇਹ ਫੈਸਲਾ ਅੱਧੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲਿਆ ਗਿਆ। ਇਸੇ ਤਰ੍ਹਾਂ, ਥਿਓਗ ਉਪ-ਮੰਡਲ ਵਿੱਚ, ਪਿਛਲੀ ਰਾਤ ਤੋਂ ਹੋ ਰਹੀ ਭਾਰੀ ਮੀਂਹ ਕਾਰਨ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਸਟਾਫ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਧਰ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਮੰਡੀ ਅਤੇ ਕੁੱਲੂ ਵਿਚਾਲੇ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਬੰਦ ਰਿਹਾ। ਇਸ ਦੌਰਾਨ ਮੰਗਲਵਾਰ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਸੋਲਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਨਾਲਾਗੜ੍ਹ ਉਪ-ਮੰਡਲ ਵਿੱਚ ਇੱਕ ਪੁਲ ਟੁੱਟਣ ਕਾਰਨ ਮੁੱਖ ਰਾਮਸ਼ਹਿਰ-ਨਾਲਾਗੜ੍ਹ ਸੜਕ ਅਤੇ ਮਾਨਪੁਰਾ-ਦਵਨੀ-ਢੇਲਾ ਥਾਣਾ-ਧਰਮਪੁਰ ਸੜਕ ਨੂੰ ਬੰਦ ਕਰ ਦਿੱਤਾ ਗਿਆ। ਬੱਦੀ ਅਤੇ ਨਾਲਾਗੜ੍ਹ ਦੀਆਂ ਨਦੀਆਂ ਦੇ ਉਫਾਨ ’ਤੇ ਹੋਣ ਕਾਰਨ ਵੱਖ-ਵੱਖ ਸੰਪਰਕ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਸੌਲੀ ਉਪ-ਮੰਡਲ ਅਧੀਨ ਢਿੱਗਾਂ ਡਿੱਗਣ ਕਾਰਨ 20 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੋਲਨ-ਸੁਬਾਥੂ-ਕੁਨੀਹਾਰ-ਅਰਕੀ ਸੜਕ ਢਿੱਗਾਂ ਡਿੱਗਣ ਕਾਰਨ ਬੰਦ ਕਰ ਦਿੱਤੀ ਗਈ ਹੈ।

ਕਸੌਲੀ ਡਿਵੀਜ਼ਨ ਅਧੀਨ ਬੰਦ ਸੜਕਾਂ

ਪਰਵਾਣੂ-ਕਸੌਲੀ ਰੋਡ

ਪੱਟਾ-ਬੇਜਾ ਰੋਡ

ਬੜੋਤੀਵਾਲਾ-ਮੰਧਾਲਾ-ਗੁਨਾਈ ਮਸੂਲਖਾਨਾ ਰੋਡ

ਚੰਡੀ-ਘਯਾਨ ਰੋਡ

ਸ਼ਾਰਦੀਘਾਟ-ਢਾਇਲਾ ਰੋਡ

ਧਰਮਪੁਰ-ਕਸੌਲੀ ਰੋਡ (ਵਾਇਆ ਪਾਈਨਗਰੋਵ)

ਸੁਖੀ ਜੌਹੜੀ-ਕਾਂਡਾ ਰੋਡ

ਜੌਹੜਜੀ-ਮਲਾਹ ਰੋਡ

ਪਰਵਾਣੂ-ਗਡਿਆਰ ਰੋਡ

ਭੋਜਨਗਰ-ਚੱਕੀਮੋੜ ਰੋਡ

ਜੰਡੋਰੀ-ਪਰਾਠਾ-ਨਭੋਨ ਰੋਡ

ਪਰਵਾਣੂ-ਖਡੀਨ ਬਨਸੇਰ ਰੋਡ

ਸ਼ਿਆਮਾਘਾਟ-ਗੜਖਲ ਰੋਡ

ਬੜੋਤੀਵਾਲਾ-ਗੁਨਾਈ ਰੋਡ

ਖੀਲ ਕਾ ਮੋੜ-ਸੁਬਾਥੂ ਰੋਡ

ਲੋਹਾਂਜੀ ਮਾੜੀ ਕਾ ਘਾਟ ਰੋਡ

ਪੱਟਾ-ਘੜੇੜ ਰੋਡ

ਜਬਲੀ-ਗਾਹੀ ਰੋਡ

ਭੱਟ ਕੀ ਹੱਟੀ-ਰਾਮਪੁਰ-ਕੁਠਾਰ ਰੋਡ

ਭੋਜਨਗਰ-ਬਨਸੇਰ ਰੋਡ

(ਏਐਨਆਈ ਇਨਪੁਟਸ ਦੇ ਨਾਲ)

Advertisement