ਹਿਮਾਚਲ ਪ੍ਰਦੇਸ਼: ਸੇਬਾਂ ਦੇ 1.73 ਕਰੋੜ ਤੋਂ ਵੱਧ ਬਕਸੇ ਬਾਜ਼ਾਰਾਂ ’ਚ ਪੁੱਜੇ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਦੇ ਹੋਏ ਨੁਕਸਾਨ ਦੇ ਬਾਵਜੂਦ, ਇਸ ਸਾਲ 27 ਜੂਨ ਤੋਂ 15 ਸਤੰਬਰ ਦਰਮਿਆਨ ਸੇਬਾਂ ਦੇ 20-20 ਕਿੱਲੋ ਦੇ 1,73,74,204 ਬਕਸੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚੇ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ 1,23,18,924 ਬਕਸੇ ਬਾਜ਼ਾਰਾਂ...
Advertisement
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਦੇ ਹੋਏ ਨੁਕਸਾਨ ਦੇ ਬਾਵਜੂਦ, ਇਸ ਸਾਲ 27 ਜੂਨ ਤੋਂ 15 ਸਤੰਬਰ ਦਰਮਿਆਨ ਸੇਬਾਂ ਦੇ 20-20 ਕਿੱਲੋ ਦੇ 1,73,74,204 ਬਕਸੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚੇ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ 1,23,18,924 ਬਕਸੇ ਬਾਜ਼ਾਰਾਂ ਵਿੱਚ ਪਹੁੰਚੇ ਸਨ। ਸੇਬਾਂ ਦੇ ਸੀਜ਼ਨ ਦੌਰਾਨ ਸੇਬਾਂ ਦੀ ਨਿਰਵਿਘਨ ਢੋਆ-ਢੁਆਈ ਯਕੀਨੀ ਬਣਾਉਣ ਲਈ ਖਰਾਬ ਹੋਈਆਂ ਸੜਕਾਂ ਨੂੰ ਰਿਕਾਰਡ ਸਮੇਂ ਵਿੱਚ ਬਹਾਲ ਜਾਂ ਅਸਥਾਈ ਤੌਰ ’ਤੇ ਮੁੜ ਜੋੜਿਆ ਗਿਆ। ਇੱਕ ਸਰਕਾਰੀ ਤਰਜਮਾਨ ਨੇ ਕਿਹਾ ਕਿ ਨੁਕਸਾਨ ਦੇ ਸਿਖਰ ਦੌਰਾਨ ਵੀ ਸਰਕਾਰੀ ਤੰਤਰ ਨੇ ਸੇਬ ਉਤਪਾਦਕਾਂ ਦੀ ਸਹੂਲਤ ਲਈ 24 ਘੰਟੇ ਕੰਮ ਕੀਤਾ।
Advertisement
Advertisement