ਹਿਮਾਚਲ ਪ੍ਰਦੇਸ਼ ਹਾਈ ਕੋਰਟ ਵੱਲੋਂ ‘Chief Justice Disaster Relief Fund 2025’ ਦੀ ਸ਼ੁਰੂਆਤ
ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੂਬੇ ਵਿੱਚ ਮੀਂਹ, ਢਿੱਗਾਂ ਡਿੱਗਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਦਮ ਚੁੱਕਿਆ ਹੈ।
ਅਦਾਲਤ ਨੇ ਪੀੜਤਾਂ ਨੂੰ ਸਮਰਪਿਤ ‘‘ਚੀਫ਼ ਜਸਟਿਸ ਆਫ਼ਤ ਰਾਹਤ ਫੰਡ 2025’’ (Chief Justice Disaster Relief Fund 2025) ਸਥਾਪਤ ਕੀਤਾ ਹੈ ਅਤੇ ਸੰਸਥਾਵਾਂ ਹੀ ਨਹੀਂ ਸਗੋਂ ਨਿਆਂਇਕ ਅਤੇ ਕਾਨੂੰਨੀ ਭਾਈਚਾਰੇ ਦੇ ਵਿਅਕਤੀਆਂ ਨੂੰ ਸਵੈ-ਇੱਛਾ ਨਾਲ ਯੋਗਦਾਨ ਦੀ ਅਪੀਲ ਕੀਤੀ ਹੈ ਤਾਂ ਜੋ ਆਪਣੀਆਂ ਜ਼ਿੰਦਗੀਆਂ ਨੂੰ ਦੁਬਾਰਾ ਪੈਰਾ ਸਿਰ ਕਰਨ ਲਈ ਸੰਘਰਸ਼ ਕਰ ਰਹੇ’’ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਇਸ ਪਹਿਲਕਦਮੀ ਨੂੰ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ ਤੋਂ ਬਲ ਮਿਲਦਾ ਹੈ ਜਿਸ ਵਿੱਚ ਜਸਟਿਸ ਸੂਰਿਆ ਕਾਂਤ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਵਜੋਂ, ਇਸ ਢਾਂਚੇ ਦੀ ਅਗਵਾਈ ਕਰ ਰਹੇ ਹਨ। ਸਮਰੱਥ ਅਧਿਕਾਰੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਧੀਨ, ਰਾਹਤ ਕਾਰਜਾਂ ਨੂੰ ਅੱਗੇ ਵਧਾਉਣਗੇ, ਲੋੜਵੰਦਾਂ ਤੱਕ ਪਹੁੰਚਣਗੇ ਤੇ ਸਭ ਤੋਂ ਵੱਧ ਮੁਸੀਬਤ ਵਿੱਚ ਫਸੇ ਲੋਕਾਂ ਦੀ ਪਛਾਣ ਕਰਨਗੇ। ਇਸ ਕਦਮ ਤਹਿਤ ਕਾਨੂੰਨੀ ਸੇਵਾਵਾਂ ਅਧਿਕਾਰੀਆਂ ਨਾਲ ਸਬੰਧਤ ਅਧਿਕਾਰੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਅਤੇ ਪਰਿਵਾਰਾਂ ਜਿਨ੍ਹਾਂ ਨੂੰ ਨਕਦੀ ਅਤੇ ਸਮੱਗਰੀ ਸਹਾਇਤਾ ਜਿਸ ’ਚ ਕੱਪੜੇ ਅਤੇ ਭਾਂਡੇ ਸ਼ਾਮਲ ਹਨ, ਦੀ ਲੋੜ ਹੈ, ਪਛਾਣ ਕਰਨ ਲਈ ਕਿਹਾ ਗਿਆ ਹੈ।
ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਹਾਈ ਕੋਰਟ ਦੇ ਰਜਿਸਟਰਾਰ-ਜਨਰਲ ਵੱਲੋਂ ਜਾਰੀ ਕੀਤੇ ਗਏ ਸਰਕੁਲਰ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਦਿਲ ਖੋਲ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ ਹੈ ਜਿਸ ਨਾਲ ਹਜ਼ਾਰਾਂ ਪੀੜਤਾਂ ਨੂੰ ਰਾਹਤ ਮਿਲੇਗੀ।
ਇਹ ਪਹਿਲਕਦਮੀ Union of India ਅਤੇ respondents ਵਿਰੁੱਧ ਜਨਤਕ ਹਿੱਤ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ Principal Division Bench ਵੱਲੋਂ 4 ਸਤੰਬਰ ਨੂੰ ਦਿੱਤੇ ਹੁਕਮ ਦੇ ਬਾਅਦ ਕੀਤੀ ਗਈ ਹੈ। ਚੀਫ਼ ਜਸਟਿਸ ਸੰਧਾਵਾਲੀਆ ਨੇ ਯੂਕੋ ਬੈਂਕ, ਹਾਈ ਕੋਰਟ ਕੰਪਲੈਕਸ, ਸ਼ਿਮਲਾ ਵਿੱਚ ਬੱਚਤ ਖਾਤੇ ਦੇ ਨਾਲ ਇੱਕ ਸਮਰਪਿਤ ਰਾਹਤ ਫੰਡ ਸਥਾਪਤ ਕੀਤਾ ਹੈ।
ਇਹ ਖਾਤਾ Chief Justice Disaster Relief Fund 2025 ਅਤੇ bears Account No. 18330110060070 with IFSC Code UCBA0001833 ਹੈ। ਯੋਗਦਾਨ ਦੇਣ ਵਾਸਤੇ ਦਾਨਪਾਤਰਾਂ ਦੀ ਸਹੂਲਤ ਲਈ ਯੂਕੋ ਬੈਂਕ ਨੇ direct transfers ਨੂੰ ਸਮਰੱਥ ਬਣਾਉਣ ਹਿੱਤ ਇੱਕ QR ਕੋਡ ਵੀ ਤਿਆਰ ਕੀਤਾ ਹੈ।
ਦਾਨ ਪ੍ਰਾਪਤ ਕਰਨ ਹਾਈ ਕੋਰਟ ਦੇ Registrar (Accounts) ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।