ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ ਪ੍ਰਦੇਸ਼: ਭਾਰੀ ਮੀਂਹ ਕਾਰਨ ਜਨ-ਜੀਵਨ; 1,292 ਸੜਕਾਂ ਬੰਦ

  ਹਿਮਾਚਲ ਪ੍ਰਦੇਸ਼ ਵਿੱਚ ਹਾਲ ਦੀ ਘੜੀ ਮੀਂਹ ਤੋਂ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਨੇ 4 ਸਤੰਬਰ ਲਈ ਸ਼ਿਮਲਾ, ਕੁੱਲੂ, ਕਿੰਨੌਰ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ 9 ਸਤੰਬਰ...
Advertisement

 

ਹਿਮਾਚਲ ਪ੍ਰਦੇਸ਼ ਵਿੱਚ ਹਾਲ ਦੀ ਘੜੀ ਮੀਂਹ ਤੋਂ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਨੇ 4 ਸਤੰਬਰ ਲਈ ਸ਼ਿਮਲਾ, ਕੁੱਲੂ, ਕਿੰਨੌਰ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ 9 ਸਤੰਬਰ ਤੱਕ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Advertisement

ਭਾਰੀ ਮੀਂਹ ਸੂਬੇ ਭਰ ਵਿੱਚ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਛੇ ਕੌਮੀ ਰਾਜਮਾਰਗਾਂ (ਐੱਨਐੱਚ) ਸਮੇਤ ਕੁੱਲ 1,292 ਸੜਕਾਂ ਆਵਾਜਾਈ ਲਈ ਬੰਦ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ ਐੱਨਐੱਚ. 03 ਸਮੇਤ 294, ਕੁੱਲੂ ਵਿੱਚ ਐੱਨਐਚ 305 ਸਮੇਤ 226, ਸ਼ਿਮਲਾ ਵਿੱਚ 216, ਚੰਬਾ ਵਿੱਚ 204, ਸਿਰਮੌਰ ਵਿੱਚ 91, ਸੋਲਨ ਵਿੱਚ 71, ਕਾਂਗੜਾ ਵਿੱਚ 53, ਲਾਹੌਲ ਅਤੇ ਸਪੀਤੀ ਵਿੱਚ ਐੱਨਐੱਚ 505 ਸਮੇਤ 48, ਊਨਾ ਵਿੱਚ 39, ਬਿਲਾਸਪੁਰ ਵਿੱਚ ਐੱਨਐੱਚ 21 ਅਤੇ 205 ਸਮੇਤ 33, ਕਿੰਨੌਰ ਵਿੱਚ ਐਨ.ਐਚ. 05 ਸਮੇਤ 13 ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਚਾਰ ਸੜਕਾਂ ਬੰਦ ਹਨ।

ਇਸ ਤੋਂ ਇਲਾਵਾ ਕੁੱਲ 2,909 ਬਿਜਲੀ ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ।

ਉਧਰ ਪਿਛਲੇ 24 ਘੰਟਿਆਂ ਦੌਰਾਨ ਵੀ ਸੂਬੇ ਵਿੱਚ ਭਾਰੀ ਮੀਂਹ ਜਾਰੀ ਰਿਹਾ। ਸੋਲਨ ਜ਼ਿਲ੍ਹੇ ਦੇ ਧਰਮਪੁਰ ਵਿੱਚ 74.6 ਮਿਲੀਮੀਟਰ, ਮੰਡੀ ਦੇ ਕਰਸੋਗ ਵਿੱਚ 69 ਮਿਲੀਮੀਟਰ, ਕਸੌਲੀ ਵਿੱਚ 67 ਮਿਲੀਮੀਟਰ, ਬਿਲਾਸਪੁਰ ਦੇ ਨੈਨਾ ਦੇਵੀ ਵਿੱਚ 58.6 ਮਿਲੀਮੀਟਰ, ਭੂੰਤਰ ਵਿੱਚ 55.6 ਮਿਲੀਮੀਟਰ, ਬਿਲਾਸਪੁਰ ਵਿੱਚ 50.8 ਮਿਲੀਮੀਟਰ, ਸ਼ਿਮਲਾ ਵਿੱਚ 47 ਮਿਲੀਮੀਟਰ, ਸੋਲਨ ਵਿੱਚ 44.4 ਮਿਲੀਮੀਟਰ, ਮਨਾਲੀ ਵਿੱਚ 44 ਮਿਲੀਮੀਟਰ, ਕੁੱਫਰੀ ਵਿੱਚ 43.6 ਮਿਲੀਮੀਟਰ, ਮੰਡੀ ਵਿੱਚ 27.4 ਮਿਲੀਮੀਟਰ, ਨਾਹਨ ਵਿੱਚ 21.8 ਮਿਲੀਮੀਟਰ, ਕੇਲੋਂਗ ਵਿੱਚ 10 ਮਿਲੀਮੀਟਰ, ਕਲਪਾ ਵਿੱਚ 9.8 ਮਿਲੀਮੀਟਰ ਅਤੇ ਧਰਮਸ਼ਾਲਾ ਵਿੱਚ 2.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

Advertisement
Show comments