ਹਿਮਾਚਲ ਪ੍ਰਦੇਸ਼: ਰੋਹੜੂ ’ਚ ਹੜ੍ਹ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ, ਕਈ ਘਰ ਤੇ ਵਾਹਨਾਂ ਨੂੰ ਨੁਕਸਾਨ
ਸ਼ਿਮਲਾ, 22 ਜੁਲਾਈ ਹਿਮਾਚਲ ਦੇ ਰੋਹੜੂ ਵਿਚਲੇ ਪਿੰਡ ਵਿੱਚ ਅੱਜ ਸਵੇਰੇ ਹੜ੍ਹ ਕਾਰਨ ਬਜ਼ੁਰਗ ਜੋੜੇ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਰੋਹੜੂ ਖੇਤਰ ਦੇ ਬਦਿਆਰਾ ਪਿੰਡ ਵਿੱਚ ਤਿੰਨਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ ਜਿੱਥੇ...
Advertisement
ਸ਼ਿਮਲਾ, 22 ਜੁਲਾਈ
ਹਿਮਾਚਲ ਦੇ ਰੋਹੜੂ ਵਿਚਲੇ ਪਿੰਡ ਵਿੱਚ ਅੱਜ ਸਵੇਰੇ ਹੜ੍ਹ ਕਾਰਨ ਬਜ਼ੁਰਗ ਜੋੜੇ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਰੋਹੜੂ ਖੇਤਰ ਦੇ ਬਦਿਆਰਾ ਪਿੰਡ ਵਿੱਚ ਤਿੰਨਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ ਜਿੱਥੇ ਲੈਲਾ ਨਾਲੇ ਵਿੱਚ ਅਚਾਨਕ ਹੜ੍ਹ ਆਉਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਬਜ਼ੁਰਗ ਜੋੜਾ, ਰੋਸ਼ਨ ਲਾਲ ਅਤੇ ਉਸ ਦੀ ਪਤਨੀ ਭਾਗਾ ਦੇਵੀ ਪਿੰਡ ਵਿੱਚ ਢਾਬਾ ਚਲਾਉਂਦੇ ਸਨ ਅਤੇ ਉਨ੍ਹਾਂ ਦਾ ਪੋਤਾ ਕਾਰਤਿਕ ਉਨ੍ਹਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਚਾਨਕ ਹੜ੍ਹ ਤੋਂ ਬਾਅਦ ਰੋਹੜੂ ਵਿੱਚ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।
Advertisement
Advertisement