ਹਿਮਾਚਲ ਪ੍ਰਦੇਸ਼: ਮੰਡੀ ’ਚ ਸਰਕਾਰੀ ਬੱਸ 100 ਫੁੱਟ ਡੂੰਘੇ ਟੋਏ ’ਚ ਡਿੱਗਣ ਕਾਰਨ 13 ਯਾਤਰੀ ਜ਼ਖ਼ਮੀ
ਮੰਡੀ, 12 ਅਗਸਤ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਸੁੰਦਰਨਗਰ 'ਚ ਕੰਗੂ-ਦੇਹਰ ਰੋਡ 'ਤੇ ਐੱਚਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 13 ਯਾਤਰੀ ਜ਼ਖਮੀ ਹੋ ਗਏ। ਬੱਸ ਸੁੰਦਰਨਗਰ ਤੋਂ ਸ਼ਿਮਲਾ ਜਾ ਰਹੀ ਸੀ ਤੇ ਉਹ ਸਵੇਰੇ 5.30 ਵਜੇ...
Advertisement
ਮੰਡੀ, 12 ਅਗਸਤ
ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਸੁੰਦਰਨਗਰ 'ਚ ਕੰਗੂ-ਦੇਹਰ ਰੋਡ 'ਤੇ ਐੱਚਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 13 ਯਾਤਰੀ ਜ਼ਖਮੀ ਹੋ ਗਏ। ਬੱਸ ਸੁੰਦਰਨਗਰ ਤੋਂ ਸ਼ਿਮਲਾ ਜਾ ਰਹੀ ਸੀ ਤੇ ਉਹ ਸਵੇਰੇ 5.30 ਵਜੇ 100 ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗੀ। ਪ੍ਰਾਪਤ ਜਾਣਕਾਰੀ ਮੁਤਾਬਕ ਸਰੋਸ ਵਿਖੇ ਅਚਾਨਕ ਸੜਕ ਧੱਸ ਗਈ ਤੇ ਬੱਸ ਉਸ ਵਿੱਚ ਡਿੱਗ ਗਈ। ਜ਼ਖਮੀਆਂ ਨੂੰ ਸੁੰਦਰਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਜ਼ਖਮੀ 5 ਯਾਤਰੀਆਂ ਨੂੰ ਨੇਰਚੌਕ ਸਥਿਤ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਹੈ।
Advertisement
Advertisement