ਹਿਮਾਚਲ ਮੌਨਸੂਨ: ਭਾਰੀ ਮੀਂਹ ਦੇ ਕਹਿਰ ਕਾਰਨ 1500 ਤੋਂ ਵੱਧ ਪਰਿਵਾਰ ਬੇਘਰ
ਹਿਮਾਚਲ ਪ੍ਰਦੇਸ਼ ਵਿੱਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਵਾਪਰੇ ਕਹਿਰ ਕਾਰਨ 1500 ਤੋਂ ਵੱਧ ਪਰਿਵਾਰ ਬੇਘਰ ਹੋ ਗਏ ਹਨ। ਇਸ ਵਾਰ ਸੂਬੇ ਵਿੱਚ ਔਸਤਨ 1010.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਆਮ ਬਾਰਿਸ਼ 692.1 ਮਿਲੀਮੀਟਰ ਤੋਂ 46 ਫੀਸਦੀ ਜ਼ਿਆਦਾ ਹੈ।
ਹਿਮਾਲਿਆਈ ਸੂਬੇ ਵਿੱਚ 46 ਬੱਦਲ ਫਟਣ, 98 ਹੜ੍ਹ ਅਤੇ 145 ਵੱਡੇ ਵੱਡੇ ਪੱਧਰ ’ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਵਿੱਚ 417 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚੋਂ 231 ਨੇ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ ਅਤੇ 181 ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਈ। ਇਸ ਤੋਂ ਇਲਾਵਾ ਲਗਪਗ 477 ਲੋਕ ਜ਼ਖਮੀ ਹੋਏ ਹਨ, ਜਦੋਂ ਕਿ 45 ਅਜੇ ਵੀ ਲਾਪਤਾ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ 1,502 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਜਦੋਂ ਕਿ 6,503 ਨੂੰ ਅੰਸ਼ਿਕ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਤੱਕ ਸੂਬੇ ਨੂੰ 4,582 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਸਭ ਤੋਂ ਵੱਧ ਨੁਕਸਾਨ ਲੋਕ ਨਿਰਮਾਣ ਵਿਭਾਗ ਨੂੰ ਹੋਇਆ ਹੈ, ਜਿਸ ਦਾ ਨੁਕਸਾਨ 2,803 ਕਰੋੜ ਰੁਪਏ ਹੈ। ਇਸ ਤੋਂ ਬਾਅਦ ਜਲ ਸ਼ਕਤੀ ਵਿਭਾਗ ਨੂੰ 1,405 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਲਗਾਤਾਰ ਆ ਰਹੀਆਂ ਕੁਦਰਤੀ ਆਫ਼ਤਾਂ ਨੇ ਪਹਾੜੀ ਰਾਜ ਵਿੱਚ ਜੀਵਨ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਮੰਗਲਵਾਰ ਸ਼ਾਮ ਨੂੰ ਸੂਬੇ ਵਿੱਚ ਤਿੰਨ ਕੌਮੀ ਸਾਹਰਾਹਾਂ ਸਮੇਤ 655 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: