Himachal landslide: ਕੁੱਲੂ ਦੇ ਅਖਾੜਾ ਬਾਜ਼ਾਰ ’ਚ ਇੱਕ ਹਲਾਕ, ਪੰਜ ਲਾਪਤਾ
ਕੁੱਲੂ ਦੇ ਪੁਲੀਸ ਸੁਪਰਡੈਂਟ (ਐੱਸਪੀ) Kathikeyan Gokulachandran ਮੁਤਾਬਕ ਮੌਕੇ ਤੋਂ ਇੱਕ ਲਾਸ਼ ਇੱਕ ਲਾਸ਼ ਕੀਤੀ ਗਈ ਹੈ, ਜਦੋਂ ਕਿ ਤਿੰਨ ਗੰਭੀਰ ਜ਼ਖ਼ਮੀ ਪੀੜਤਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਕੁੱਲੂ ਦੇ ਖੇਤਰੀ ਹਸਪਤਾਲ ਲਿਜਾਇਆ ਗਿਆ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ, ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀਆਂ ਸਣੇ ਬਚਾਅ ਟੀਮਾਂ ਮਲਬੇ ਹੇਠ ਫਸੇ ਪੰਜ ਵਿਅਕਤੀਆਂ ਨੂੰ ਲੱਭਣ ਲਈ ਕਾਰਜ ਜਾਰੀ ਰੱਖ ਰਹੀਆਂ ਹਨ।
ਭੀੜ-ਭਾੜ ਵਾਲੇ ਅੰਦਰੂਨੀ ਅਖਾੜਾ ਬਾਜ਼ਾਰ ਇਲਾਕੇ ਵਿੱਚ ਦੋ ਰਿਹਾਇਸ਼ੀ ਘਰਾਂ ਦੇ ਆਲੇ-ਦੁਆਲੇ ਜ਼ਮੀਨ ਖਿਸਕ ਗਈ।
ਐਮਰਜੈਂਸੀ ਟੀਮਾਂ ਇਸ ਘਟਨਾ ਤੋਂ ਬਾਅਦ ਅਣਥੱਕ ਮਿਹਨਤ ਕਰ ਰਹੀਆਂ ਹਨ ਪਰ ਚੱਲ ਰਹੇ ਖਰਾਬ ਮੌਸਮ ਕਾਰਨ ਕੋਸ਼ਿਸ਼ਾਂ ਵਿੱਚ ਵਾਰ-ਵਾਰ ਰੁਕਾਵਟ ਆ ਰਹੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸੇ ਖੇਤਰ ਵਿੱਚ ਇੱਕ ਹੋਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਜਣੇ ਮਲਬੇ ਹੇਠ ਦੱਬ ਗਏ ਸਨ। ਹੁਣ ਤੱਕ, ਲਗਾਤਾਰ ਖੋਜ ਯਤਨਾਂ ਦੇ ਬਾਵਜੂਦ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
ਸੂਬੇ ਭਰ ਦੇ ਕਈ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਜਨਤਕ ਬੁਨਿਆਦੀ ਢਾਂਚੇ ਅਤੇ ਨਿੱਜੀ ਜਾਇਦਾਦਾਂ ਦੋਵਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਨੇ ਕਮਜ਼ੋਰ ਖੇਤਰਾਂ ਦੇ ਵਸਨੀਕਾਂ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ।