ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ: ਭਾਰੀ ਮੀਂਹ ਨੇ ਕੁੱਲੂ ਅਤੇ ਮੰਡੀ ਵਿੱਚ ਮਚਾਈ ਤਬਾਹੀ, ਚੰਡੀਗੜ੍ਹ-ਮਨਾਲੀ ਹਾਈਵੇ ਕਈ ਥਾਵਾਂ ’ਤੇ ਬੰਦ

  ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਨਦੀਆਂ ਵਿਚ ਪਾਣੀ ਦੀ ਪੱਧਰ ਵਧਣ ਕਾਰਨ ਵਿਆਪਕ ਚਿੰਤਾ ਬਣੀ ਹੋਈ ਹੈ। ਉੱਧਰ ਢਿੱਗਾਂ ਡਿੱਗਣ ਅਤੇ ਪਾਣੀ...
Advertisement

 

ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਨਦੀਆਂ ਵਿਚ ਪਾਣੀ ਦੀ ਪੱਧਰ ਵਧਣ ਕਾਰਨ ਵਿਆਪਕ ਚਿੰਤਾ ਬਣੀ ਹੋਈ ਹੈ। ਉੱਧਰ ਢਿੱਗਾਂ ਡਿੱਗਣ ਅਤੇ ਪਾਣੀ ਭਰਨ ਕਾਰਨ ਆਵਾਜਾਈ ਅਤੇ ਰੋਜ਼ਾਨਾ ਜੀਵਨ ਪ੍ਰਭਵਿਤ ਹੋਇਆ ਹੈ। ਪੱਥਰ ਡਿੱਗਣ ਅਤੇ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਨੂੰ ਕਈ ਥਾਵਾਂ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ ਅਤੇ ਯਾਤਰੀ ਫਸੇ ਹੋਏ ਹਨ। ਇਸ ਸਬੰਧੀ ਅਧਿਕਾਰੀਆਂ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਜਾਰੀ ਕੀਤੀ ਹੈ।

Advertisement

ਮੰਡੀ ਜ਼ਿਲ੍ਹੇ ਦੇ ਬਲਹ ਉਪ-ਮੰਡਲ ਵਿੱਚ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਸ਼ਰਨ ਲੈਣੀ ਪਈ ਹੈ। ਇਸ ਦੌਰਾਨ ਕੌਮੀ ਰਾਜਮਾਰਗ 305 (NH-305) ਸਮੇਤ ਕੁੱਲ 309 ਸੜਕਾਂ ਢਿੱਗਾਂ ਅਤੇ ਮਲਬਾ ਡਿੱਗਣ ਕਾਰਨ ਬੰਦ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਇਹ ਵੀ ਪੁਸ਼ਟੀ ਕੀਤੀ ਕਿ 236 ਜਲ ਸਪਲਾਈ ਸਕੀਮਾਂ ਅਤੇ 113 ਬਿਜਲੀ ਵੰਡ ਟਰਾਂਸਫਾਰਮਰ (DTRs) ਇਸ ਵੇਲੇ ਕੰਮ ਨਹੀਂ ਕਰ ਰਹੇ ਹਨ, ਜਿਸ ਨਾਲ ਜਨਤਕ ਜੀਵਨ ਅਤੇ ਜ਼ਰੂਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਲਾਹੌਲ-ਸਪੀਤੀ ਵਿੱਚ ਕੌਮੀ ਰਾਜਮਾਰਗ-505 ਵੀ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਬੰਦ ਹੈ, ਜਿਸ ਨਾਲ ਮਹੱਤਵਪੂਰਨ ਪਹੁੰਚ ਮਾਰਗ ਕੱਟੇ ਗਏ ਹਨ। SDMA ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੜਕਾਂ, ਬਿਜਲੀ ਲਾਈਨਾਂ, ਪਾਣੀ ਪ੍ਰਣਾਲੀਆਂ, ਸਿਹਤ ਬੁਨਿਆਦੀ ਢਾਂਚੇ ਅਤੇ ਸਕੂਲਾਂ ਸਮੇਤ ਜਨਤਕ ਸੰਪਤੀ ਨੂੰ ਕੁੱਲ ਨੁਕਸਾਨ 1,714.95 ਕਰੋੜ ਤੋਂ ਵੱਧ ਹੋ ਗਿਆ ਹੈ ਅਤੇ ਖੇਤੀਬਾੜੀ ਅਤੇ ਬਾਗਬਾਨੀ ਵਿੱਚ 88,800 ਹੈਕਟੇਅਰ ਤੋਂ ਵੱਧ ਫਸਲਾਂ ਪ੍ਰਭਾਵਿਤ ਹੋਈਆਂ ਹਨ।-ਏਐਨਆਈ

Advertisement