ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ: ਕਾਰ ਖੱਡ ਵਿੱਚ ਡਿੱਗਣ ਕਾਰਨ 6 ਦੀ ਮੌਤ

  ਚੰਬਾ ਜ਼ਿਲ੍ਹੇ ਦੇ ਚੁਰਾਹ ਸਬ-ਡਿਵੀਜ਼ਨ ਦੇ ਚੰਵਾਸ ਵਿਚ ਵੀਰਵਾਰ ਰਾਤ ਨੂੰ ਇੱਕ ਕਾਰ ਸੜਕ ਤੋਂ ਖਿਸਕ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 5 ਵਿਅਕਤੀ ਇੱਕੋ ਪਰਿਵਾਰ ਦੇ ਮੈਂਬਰ ਸਨ। ਪੁਲੀਸ ਨੇ...
Advertisement

 

ਚੰਬਾ ਜ਼ਿਲ੍ਹੇ ਦੇ ਚੁਰਾਹ ਸਬ-ਡਿਵੀਜ਼ਨ ਦੇ ਚੰਵਾਸ ਵਿਚ ਵੀਰਵਾਰ ਰਾਤ ਨੂੰ ਇੱਕ ਕਾਰ ਸੜਕ ਤੋਂ ਖਿਸਕ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 5 ਵਿਅਕਤੀ ਇੱਕੋ ਪਰਿਵਾਰ ਦੇ ਮੈਂਬਰ ਸਨ।

Advertisement

ਪੁਲੀਸ ਨੇ ਦੱਸਿਆ ਕਿ ਪਰਿਵਾਰ ਆਪਣੇ ਜੱਦੀ ਪਿੰਡ ਜਾ ਰਿਹਾ ਸੀ ਜਦੋਂ ਪਹਾੜੀ ਤੋਂ ਇੱਕ ਪੱਥਰ ਡਿੱਗ ਕੇ ਉਨ੍ਹਾਂ ਦੇ ਵਾਹਨ ਨਾਲ ਟਕਰਾ ਗਿਆ। ਇਸ ਕਾਰਨ ਕਾਰ ਸੜਕ ਤੋਂ ਪਲਟ ਗਈ ਅਤੇ ਖੱਡ ਵਿੱਚ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਬੁਲਵਾਸ ਦੇ ਸਕੂਲ ਅਧਿਆਪਕ ਰਾਜੇਸ਼ ਕੁਮਾਰ, ਉਸਦੀ ਪਤਨੀ ਹੰਸੋ, ਉਨ੍ਹਾਂ ਦੀ ਧੀ ਆਰਤੀ(17) ਅਤੇ ਪੁੱਤਰ ਦੀਪਕ (15) ਵਜੋਂ ਹੋਈ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਵਿੱਚ ਫੌਜ ਵਿੱਚ ਸੇਵਾ ਨਿਭਾ ਰਹੇ ਹੇਮਰਾਜ (37), ਅਤੇ ਇੱਕ ਪਿੰਡ ਵਾਸੀ, ਰਾਕੇਸ਼ ਕੁਮਾਰ (44) ਸ਼ਾਮਲ ਹਨ। ਹੇਮਰਾਜ, ਜੋ ਕਿ ਗੱਡੀ ਚਲਾ ਰਿਹਾ ਸੀ, ਲਗਭਗ 15 ਦਿਨ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ।

ਵੀਰਵਾਰ ਸ਼ਾਮ ਨੂੰ ਉਹ ਆਪਣੀ ਭੈਣ, ਭਣੋਈਏ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਛੱਡਣ ਜਾ ਰਿਹਾ ਸੀ। ਜਦ ਕਿ ਰਾਕੇਸ਼ ਕੁਮਾਰ ਨੇ ਲਿਫਟ ਲਈ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਉਨ੍ਹਾਂ ਦੇ ਮੰਜ਼ਿਲ ’ਤੇ ਪਹੁੰਚਣ ਤੋਂ ਸਿਰਫ਼ ਇੱਕ ਕਿਲੋਮੀਟਰ ਪਹਿਲਾਂ ਵਾਪਰਿਆ। ਪਰਿਵਾਰ ਬpਨੀਖੇਤ ਤੋਂ ਰੱਖੜੀ ਲਈ ਘਰ ਵਾਪਸ ਆ ਰਿਹਾ ਸੀ, ਜਿੱਥੇ ਬੱਚੇ ਪੜ੍ਹਦੇ ਸਨ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement