ਹਿਮਾਚਲ: ਕਾਰ ਖੱਡ ’ਚ ਡਿੱਗਣ ਕਾਰਨ 3 ਹਲਾਕ, 2 ਜ਼ਖ਼ਮੀ
ਸ਼ਿਮਲਾ, 19 ਨਵੰਬਰ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਕਾਰ ਖੱਡ ’ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ 12:30 ਵਜੇ ਭਰਮੌਰ-ਭਰਮਾਨੀ ਰੋਡ ’ਤੇ...
Advertisement
ਸ਼ਿਮਲਾ, 19 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਕਾਰ ਖੱਡ ’ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕਰੀਬ 12:30 ਵਜੇ ਭਰਮੌਰ-ਭਰਮਾਨੀ ਰੋਡ ’ਤੇ ਸਾਵਨਪੁਰ ਵਿੱਚ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਦੇ ਪੰਜ ਮੈਂਬਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਘਰ ਪਰਤ ਰਹੇ ਸਨ। ਹਾਦਸੇ ਵਿੱਚ ਵਿਜੈ ਕੁਮਾਰ, ਉਸ ਦੀ ਪਤਨੀ ਤ੍ਰਿਪਤਾ ਦੇਵੀ ਅਤੇ ਭਰਾ ਕਮਲੇਸ਼ ਸਿੰਘ ਦੀ ਮੌਤ ਹੋ ਗਈ। ਚੰਬਾ ਦੇ ਐੱਸਪੀ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਪਰਿਵਾਰ ਸਾਚੁਇਨ ਪਿੰਡ ਵਿੱਚ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਵਾਹਨ ਤੋਂ ਸੰਤੁਲਨ ਵਿਗੜਨ ਕਾਰਨ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ। -ਪੀਟੀਆਈ
Advertisement
Advertisement